ਦੇਸ਼ ਵਿਚ ਗਊ ਹੱਤਿਆ ਰੋਕਣਾ ਬੇਹੱਦ ਜ਼ਰੂਰੀ : ਕਾਂਸਲ
ਗਊ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦੇਣ ਦੀ ਮੰਗ, 27 ਅਪ੍ਰੈਲ ਨੂੰ ਰੋਸ ਪ੍ਰਦਰਸ਼ਨ
Publish Date: Sun, 26 Apr 2026 06:51 PM (IST)
Updated Date: Sun, 26 Apr 2026 06:52 PM (IST)
ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਗਊ ਸਨਮਾਨ ਆਵਾਹਨ ਮੁਹਿੰਮ ਦੇ ਜ਼ਿਲ੍ਹਾ ਪ੍ਰਧਾਨ ਵਿਪਨ ਕਾਂਸਲ ਤੇ ਮਹੰਤ ਸ਼ਾਸਤਰੀ ਗੁਰੂ ਦੱਤ ਸ਼ਰਮਾ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਗਊ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ। ਮੰਡੀ ਗੋਬਿੰਦਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਵਿਚ ਗਊ ਹੱਤਿਆ ਰੋਕਣ ਲਈ ਇਹ ਫ਼ੈਸਲਾ ਲੈਣਾ ਜ਼ਰੂਰੀ ਹੈ। ਇਸ ਸਬੰਧੀ 27 ਅਪ੍ਰੈਲ ਨੂੰ ਦੇਸ਼ ਭਰ ਦੇ ਸਬ ਡਵੀਜ਼ਨ ਹੈੱਡਕੁਆਰਟਰਾਂ ਤੇ ਇਕੱਠੇ ਹੋ ਕੇ ਐੱਸਡੀਐੱਮ ਰਾਹੀਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪੇ ਜਾਣਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਦਿੱਲੀ ਵਿੱਚ ਧਾਰਮਿਕ ਪਾਠ ਕਰਨ ਉਪਰੰਤ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ। ਅਮਲੋਹ ਵਿੱਚ ਇਸ ਸਬੰਧੀ ਦਸਤਖ਼ਤੀ ਮੁਹਿੰਮ ਵੀ ਚਲਾਈ ਜਾ ਰਹੀ ਹੈ। ਮਹੰਤ ਸ਼ਾਸਤਰੀ ਗੁਰੂ ਦੱਤ ਸ਼ਰਮਾ ਨੇ ਗਊ ਭਗਤਾਂ ਨੂੰ 27 ਅਪ੍ਰੈਲ ਨੂੰ ਸਵੇਰੇ 10 ਵਜੇ ਅਮਲੋਹ ਦੇ ਰਾਮ ਮੰਦਰ ਵਿਖੇ ਇਕੱਤਰ ਹੋਣ ਦੀ ਅਪੀਲ ਕੀਤੀ ਹੈ। ਇਸ ਮੌਕੇ ਭੂਸ਼ਨ ਸੂਦ, ਰਜਿੰਦਰ ਭਾਂਬਰੀ ਅਤੇ ਕ੍ਰਿਸ਼ਨ ਕਾਂਤ ਸਮੇਤ ਹੋਰ ਸ਼ਖ਼ਸੀਅਤਾਂ ਨੇ ਪ੍ਰੋਗਰਾਮ ਦਾ ਪੈਂਫਲਿਟ ਵੀ ਜਾਰੀ ਕੀਤਾ।