ਬਾਈਪਾਸ ਤੋਂ ਡੇਰਾ ਮੀਰ ਮੇਰਾ ਸੜਕ ਬਣਾਉਣ ਦੀ ਮੰਗ
ਬਾਈਪਾਸ ਤੋਂ ਡੇਰਾ ਮੀਰ ਮੇਰਾ ਸੜਕ ਬਣਾਉਣ ਦੀ ਮੰਗ
Publish Date: Wed, 18 Mar 2026 06:13 PM (IST)
Updated Date: Wed, 18 Mar 2026 06:16 PM (IST)
ਫ਼ੋਟੋ ਫ਼ਾਈਲ : 12-- ਖ਼ਸਤਾ ਹਾਲਤ ਵਿਚ ਪਈ ਡੇਰਾ ਮੀਰ ਮੇਰਾ ਤੋਂ ਬਸੀ ਪਠਾਣਾਂ ਬਾਈਪਾਸ ਨੂੰ ਜੋੜਨ ਵਾਲੀ ਸੜਕ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਪਿੰਡ ਵਾਸੀਆਂ ਨੇ ਡੇਰਾ ਮੀਰ ਮੇਰਾ ਤੋਂ ਬਸੀ ਪਠਾਣਾਂ ਬਾਈਪਾਸ ਨੂੰ ਜੋੜਨ ਵਾਲੀ ਸੜਕ ਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ। ਮੋਹਤਬਰ ਜਰਨੈਲ ਸਿੰਘ ਬਲੱਗਣ ਨੇ ਦੱਸਿਆ ਕਿ ਪਿੰਡ ਵਾਸੀਆਂ ਤੇ ਹੋਰ ਰਾਹਗੀਰਾਂ ਦੇ ਨਾਲ ਨਾਲ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਲਾਂਘਾ ਹੋਣ ਕਾਰਨ ਇਸ ਸੜਕ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਪਰ ਦੁੱਖ ਦੀ ਗੱਲ ਹੈ ਕਿ ਪ੍ਰਸ਼ਾਸਨ ਨੇ ਇਸ ਦੇ ਮਹੱਤਵ ਨੂੰ ਲੰਮੇ ਸਮੇਂ ਤੋਂ ਅੱਖੋਂ ਪਰੋਖੇ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਤੋਂ ਹੋ ਕੇ ਹੀ ਕਈ ਪਿੰਡਾਂ ਦੇ ਲੋਕ ਮੰਡੀ ਗੋਬਿੰਦਗੜ੍ਹ ਰੋਜ਼ਗਾਰ ਲਈ ਵੀ ਜਾਂਦੇ ਹਨ। ਇਸ ਸੜਕ ਤੇ ਪਏ ਡੂੰਘੇ ਖੱਡੇ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੇ ਹਕੀਕਤ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਪੰਜਾਬ ਸਰਕਾਰ ਨੂੰ ਰਜਬਾਹੇ ਦੇ ਨਾਲ- ਨਾਲ ਤਕਰੀਬਨ ਸਾਢੇ ਤਿੰਨ ਕਿੱਲੋਮੀਟਰ ਦੀ ਲੰਮੇ ਸਮੇਂ ਤੋਂ ਖ਼ਸਤਾ ਹਾਲ ’ਚ ਪਈ ਇਹ ਸੜਕ ਪਹਿਲ ਦੇ ਆਧਾਰ ਤੇ ਬਣਾ ਕੇ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਦੇਣ ਦੀ ਅਪੀਲ ਕੀਤੀ ਹੈ।