ਪੰਜਾਬ ਸਰਕਾਰ ਤੋਂ ਗਰਮੀਆਂ ਦੀਆਂ ਛੁੱਟੀਆਂ ਕਰਨ ਦੀ ਮੰਗ
ਪੰਜਾਬ ਸਰਕਾਰ ਤੋਂ ਗਰਮੀਆਂ ਦੀਆਂ ਛੁੱਟੀਆਂ ਕਰਨ ਦੀ ਮੰਗ
Publish Date: Mon, 18 May 2026 05:09 PM (IST)
Updated Date: Tue, 19 May 2026 04:04 AM (IST)

ਬੱਚਿਆਂ ਦਾ ਗਰਮੀ ਕਾਰਨ ਬੁਰਾ ਹਾਲ- ਸੁਖਚੈਨ ਸਿੰਘ ਗੁਰਨੇ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਗਰਮੀ ਦੇ ਲਗਾਤਾਰ ਵੱਧਦੇ ਤਾਪਮਾਨ ਕਾਰਨ ਬੱਚਿਆਂ ਦਾ ਬਹੁਤ ਬੁਰਾ ਹਾਲ ਕੀਤਾ ਹੋਇਆ ਹੈ। ਦਿਨ ਦਾ ਤਾਪਮਾਨ ਸੂਰਜ ਆਪਣਾ ਪੂਰਾ ਜ਼ੋਬਨ ਦਿਖਾ ਰਿਹਾ ਹੈ। ਬੱਚਿਆਂ ਦਾ ਛੁੱਟੀ ਸਮੇਂ ਘਰ ਜਾਣਾ ਅੱਗ ਵਿੱਚੋਂ ਲੰਘਣ ਦੇ ਬਰਾਬਰ ਹੈ, ਤੱਤੀ ਲੋਅ ਤੱਤੀ ਹਵਾ ਨਾਲ ਪਸੀਨੇ-ਪਸੀਨੋ ਹੋਏ ਬੱਚੇ ਮਸਾਂ ਘਰ ਪਹੁੰਚਦੇ ਹਨ। ਉੱਧਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਡਿਊਟੀਆਂ ਕਹਿਰ ਦੀ ਗਰਮੀ ’ਚ ਜਨਗਣਨਾ, ਡਰੱਗਜ਼, ’ਚ ਲਾ ਦਿੱਤੀਆਂ ਗਈਆਂ ਹਨ। ਪਹਿਲਾਂ ਸਕੂਲਾਂ ’ਚ ਡਿਊਟੀ ਫਿਰ ਸਰਵੇ ਪੰਜਾਬ ਸਰਕਾਰ ਵੱਲੋਂ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ। ਪੰਜਾਬ ਦੇ ਕਈ ਬਲਾਕਾਂ ’ਚ ਸਰਵੇ ਕਰ ਰਹੇ ਅਧਿਆਪਕਾਂ ਨੂੰ ਸਕੂਲ ਜਾਣ ਤੋਂ ਛੋਟ ਦਿੱਤੀ ਗਈ ਹੈ, ਕਈ ਸਕੂਲਾਂ ’ਚ ਜਾ ਰਹੇ ਹਨ ਨਾਲ ਸਰਵੇ ਵੀ ਕਰ ਰਹੇ ਹਨ। ਕਈ ਅਧਿਆਪਕਾਂ ਨੂੰ ਦੋ-ਦੋ ਬੂਥ ਨੰਬਰ ਦਿੱਤੇ ਗਏ ਹਨ ਇਹ ਵੀ ਸਰਾਸਰ ਧੱਕਾ ਹੈ। ਇਹ ਵਿਚਾਰ ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਕਨਵੀਨਰ ਸੁਖਚੈਨ ਸਿੰਘ ਗੁਰਨੇ ਤੇ ਜਨਰਲ ਸਕੱਤਰ ਮੱਖਣ ਸਿੰਘ, ਮੱਲ ਸਿੰਘ ਵਾਲਾ ਨੇ ਰੱਖੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਤਪਦੀ ਗਰਮੀ ਨੂੰ ਦੇਖਦੇ ਹੋਏ ਗਰਮੀਆਂ ਦੀਆਂ ਛੁੱਟੀਆਂ ਕੀਤੀਆਂ ਜਾਣ। ਜਿਸ ਨਾਲ ਬੱਚੇ ਨੂੰ ਵੀ ਗਰਮੀ ਤੋਂ ਰਾਹਤ ਮਿਲੇਗੀ ਤੇ ਅਧਿਆਪਕ ਵੀ ਆਪਣੇ ਸਰਵੇ ਡਿਊਟੀਆਂ ਸਹੀ ਢੰਗ ਨਾਲ ਕਰ ਸਕਣਗੇ। ਇਸ ਮੌਕੇ ਬਲਵੰਤ ਸਿੰਘ ਛੀਨਾ,ਜਗਰੂਪ ਸਿੰਘ ਹੀਰੇਵਾਲਾ, ਖੁਸ਼ਪ੍ਰੀਤ ਕੌਰ ਮਾਨਸਾ ਅਨੀਤਾ ਮਾਨਸਾ, ਸੂਬਾ ਸਿੰਘ ਰੋੜਕੀ, ਮੱਖਣ ਸਿੰਘ ਝੁਨੀਰ ਹਾਜਰ ਸਨ।