ਆਵਾਜ਼ ਪ੍ਰਦੂਸ਼ਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ
ਪਰਾਲੀ ਦੀਆਂ ਟਰਾਲੀਆਂ, ਗ਼ਲਤ ਪਾਰਕਿੰਗ ਤੇ ਆਵਾਜ਼ ਪ੍ਰਦੂਸ਼ਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ
Publish Date: Tue, 19 May 2026 05:43 PM (IST)
Updated Date: Tue, 19 May 2026 05:45 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਡੀਐਸਪੀ ਅਮਲੋਹ ਬਿਕਰਮਜੀਤ ਸਿੰਘ ਨੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦੇ ਸਬੰਧ ਵਿਚ ਇਕ ਪਬਲਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਦੁਕਾਨਦਾਰਾਂ ਨੇ ਡੀਐਸਪੀ ਨੂੰ ਕਿਹਾ ਕਿ ਪਰਾਲੀ ਦੀਆਂ ਓਵਰਲੋਡ ਟਰਾਲੀਆਂ ਤੇ ਉੱਚੀ ਆਵਾਜ਼ ਵਿਚ ਚੱਲਣ ਵਾਲੇ ਡੈੱਕ ਅਤੇ ਹਾਰਨ, ਸਬਜ਼ੀ ਵਾਲੀਆਂ ਰੇੜੀਆਂ ਅਤੇ ਟੈਂਪੂਆਂ ’ਤੇ ਉੱਚੀ ਆਵਾਜ਼ ਵਿਚ ਚਲਦੇ ਸਪੀਕਰ, ਬੁਲਟ ਮੋਟਰਸਾਇਕਲ ਵਾਲਿਆਂ ਵੱਲੋਂ ਬਜਾਏ ਜਾਂਦੇ ਪਟਾਕੇ ਅਤੇ ਗ਼ਲਤ ਪਾਰਕਿੰਗ ਕਰਨ ਵਾਲਿਆਂ ਤੋਂ ਦੁਕਾਨਦਾਰਾਂ ਨੂੰ ਨਿਜਾਤ ਲਈ ਦਵਾਈ ਜਾਵੇ। ਦੁਕਾਨਦਾਰਾਂ ਨੇ ਡੀਐਸਪੀ ਤੋਂ ਮੰਗ ਕੀਤੀ ਕਿ ਪਿੰਡ ਭੱਦਲਥੂਹਾ ਤੋਂ ਦੇਸ਼ ਭਗਤ ਯੂਨੀਵਰਸਿਟੀ ਤੱਕ ਸਪੀਡ ਲਿਮਿਟ ਦੇ ਬੋਰਡ ਵੀ ਲਗਾਏ ਜਾਣ। ਇਸ ਮੌਕੇ ਥਾਣਾ ਮੁਖੀ ਤਰਨਜੀਤ ਸਿੰਘ, ਏਐਸਆਈ ਬੁੱਧ ਸਿੰਘ ਏਐਸਆਈ ਸਿਮਰਨਜੀਤ ਸਿੰਘ ਸਮਾਜ ਸੇਵੀ ਜਸਵੰਤ ਸਿੰਘ ਗੋਲਡ ਵੀ ਮੌਜੂਦ ਸਨ। ਡੀਐਸਪੀ ਨੇ ਦੁਕਾਨਦਾਰਾਂ ਨੂੰ ਭਰੋਸਾ ਦਵਾਇਆ ਕਿ ਉਹ ਨਾ ਸਮੱਸਿਆਵਾਂ ਦਾ ਜਲਦੀ ਹੀ ਹੱਲ ਕਰਨਗੇ।