ਮੇਰੀ ਰਸੋਈ ਸਕੀਮ ਦਾ ਐਲਾਨ ਗਰੀਬ ਪਰਿਵਾਰਾਂ ਲਈ ਲਾਹੇਵੰਦ : ਸੂਦ
ਮੇਰੀ ਰਸੋਈ ਸਕੀਮ ਦਾ ਐਲਾਨ ਗਰੀਬ ਪਰਿਵਾਰਾਂ ਲਈ ਲਾਹੇਵੰਦ: ਚੇਅਰਮੈਨ ਸੂਦ
Publish Date: Mon, 23 Feb 2026 04:21 PM (IST)
Updated Date: Mon, 23 Feb 2026 04:25 PM (IST)
ਫੋਟੋ 23ਪੀਟੀਐਲ: 8 ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਦੀ ਕੈਬਨਿਟ ਵੱਲੋਂ ‘ਮੇਰੀ ਰਸੋਈ ਸਕੀਮ’ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜੋ ਕਿ ਬਹੁਤ ਹੀ ਸਵਾਗਤ ਯੋਗ ਕਦਮ ਹੈ। ਚੇਅਰਮੈਨ ਦੀਪਕ ਸੂਦ ਨੇ ਕਿਹਾ ਕਿ ਕੈਬਨਿਟ ਵੱਲੋਂ ਕੀਤੇ ਗਏ ਫੈਸਲੇ ਨਾਲ ਹੁਣ ਲੋੜਵੰਦਾਂ ਨੂੰ ਕਣਕ ਦੇ ਨਾਲ ਨਾਲ ਦੋ ਕਿੱਲੋ ਮਾਂਹ ਛੋਲਿਆਂ ਦੀ ਦਾਲ, ਦੋ ਕਿੱਲੋ ਖੰਡ, ਇਕ ਕਿੱਲੋ ਲੂਣ, 200 ਗ੍ਰਾਮ ਹਲਦੀ ਅਤੇ ਇੱਕ ਲੀਟਰ ਸਰੋਂ ਦਾ ਤੇਲ ਮਿਲੇਗਾ। ਇਹ ਸਾਰਾ ਸਮਾਨ ਕਣਕ ਦੇ ਨਾਲ ਇਕ ਕਿੱਟ ਦੇ ਰੂਪ ਵਿਚ ਲੋੜਵੰਦਾਂ ਨੂੰ ਦਿੱਤਾ ਜਾਵੇਗਾ,ਜਿਸ ਵਿਚ ਤਿੰਨ ਮਹੀਨਿਆਂ ਦਾ ਸਮਾਨ ਹੋਇਆ ਕਰੇਗਾ। ਉਨ੍ਹਾਂ ਕਿਹਾ ਕਿ ਇਸ ਸਕੀਮ ਨਾਲ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਪਰਿਵਾਰਾਂ ਨੂੰ ਬਹੁਤ ਰਾਹਤ ਮਿਲੇਗੀ ਜੋ ਰੋਟੀ ਤੋਂ ਵੀ ਆਤਰ ਹਨ ਅਤੇ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਕਮਜ਼ੋਰ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪੰਜਾਬ ਦੀ ਪਹਿਲੀ ਸਰਕਾਰ ਹੈ ਜੋ ਹਰ ਵਰਗ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਕਰ ਰਹੀ ਹੈ।