ਹਲਕਾ ਨਾਭਾ ਦੇ ਪਿੰਡ ਧਾਰੋਕੀ ਵਿਖੇ 36 ਸਾਲਾ ਨੌਜਵਾਨ ਦਾ ਹੋਇਆ ਕਤਲ
ਹਲਕਾ ਨਾਭਾ ਦੇ ਪਿੰਡ ਧਾਰੋਕੀ ਵਿਖੇ 36 ਸਾਲਾ ਨੌਜਵਾਨ ਦਾ ਹੋਇਆ ਕਤਲ
Publish Date: Tue, 28 Apr 2026 05:33 PM (IST)
Updated Date: Tue, 28 Apr 2026 05:37 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਸੂਬੇ ਅੰਦਰ ਲਗਾਤਾਰ ਕਤਲ, ਲੁੱਟਾਂ ਤੇ ਡਕੈਤੀਆਂ ਦੀਆਂ ਘਟਨਾਵਾਂ ਵਿਚ ਵਾਧਾ ਹੁੰਦਾ ਜਾ ਰਿਹਾ। ਇਸ ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਧਾਰੋਕੀ ਵਿਖੇ ਖੇਤਾਂ ’ਚ ਮੋਹਨਦਾਸ ਨਾਮੀ ਵਿਅਕਤੀ ਜਿਸ ਦੀ ਉਮਰ 36 ਸਾਲ ਦੇ ਕਰੀਬ ਹੈ ਉਸਦੀ ਲਾਸ਼ ਮਿਲਣ ਨਾਲ ਪਿੰਡ ਵਿਚ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਮੋਹਨ ਦਾਸ ਬੀਤੀ ਰਾਤ 9 ਵਜੇ ਆਪਣੇ ਘਰ ਤੋਂ ਖੇਤਾਂ ਵਿਚ ਗਿਆ ਸੀ ਅਤੇ ਉਸ ਦੀ ਪਤਨੀ ਨੇ ਦੱਸਿਆ ਕਿ ਮੇਰੇ ਪਤੀ ਨੂੰ ਫੋਨ ਕਰਕੇ ਕਿਸੇ ਨੇ ਬੁਲਾਇਆ ਸੀ ਜਿਸ ਤੋਂ ਬਾਅਦ ਉਸਦਾ ਫੋਨ ਬੰਦ ਆਉਣਾ ਸ਼ੁਰੂ ਹੋ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਜਦੋਂ ਖੇਤਾਂ ਵਿਚ ਜਾ ਕੇ ਦੇਖਿਆ ਤਾਂ ਮੋਹਨ ਦਾਸ ਦਾ ਕਿਸੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ, ਭਾਵੇਂ ਕਿ ਉਦੋਂ ਮ੍ਰਿਤਕ ਮੋਹਨ ਦਾਸ ਦੇ ਕੁਝ ਸਾਹ ਚੱਲ ਰਹੇ ਸੀ ਪਰ ਉਸਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿਚ ਹੀ ਮੌਤ ਹੋ ਗਈ। ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਵੱਖ-ਵੱਖ ਪਹਿਲੂਆਂ ਤੋਂ ਕਤਲ ਦੀ ਗੁੱਥੀ ਸੂਲਜਾਉਣ ਲਈ ਵੱਖ-ਵੱਖ ਐਂਗਲਾਂ ਤੋਂ ਜਾਂਚ ਕਰ ਰਹੀ ਹੈ। ਪੁਲਿਸ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਵੱਖ-ਵੱਖ ਐਂਗਲਾਂ ਤੋਂ ਸੀਸੀਟੀਵੀ ਖੰਗਾਲ ਰਹੀ ਹੈ ਅਤੇ ਕਾਤਲਾਂ ਤੱਕ ਪਹੁੰਚਣ ਦੀ ਹਰ ਇੱਕ ਹੀਲਾ ਅਪਣਾ ਰਹੀ ਹੈ। ਮ੍ਰਿਤਕ ਦੀ ਪਤਨੀ ਅਨੀਤਾ ਰਾਣੀ ਨੇ ਦੱਸਿਆ ਕਿ ਰਾਤ ਇਹ ਘਰ ਸਨ ਤਾਂ ਕਿਸੇ ਵੱਲੋਂ ਇਸ ਨੂੰ ਫੋਨ ਕਰਕੇ ਬੁਲਾਇਆ ਗਿਆ ਅਤੇ ਇਹ ਚਲੇ ਗਏ ਅਕਸਰ ਹੀ ਪਹਿਲਾਂ ਹੀ ਚਲੇ ਜਾਂਦੇ ਸਨ ਅਤੇ ਵਾਪਸ ਘਰ ਆ ਜਾਂਦੇ ਸਨ। ਪਰ ਇਹ ਜਦੋਂ ਵਾਪਸ ਨਹੀਂ ਆਏ ਤਾਂ ਮੈਂ ਫੋਨ ਕਰਕੇ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਜਾ ਕੇ ਜਦੋਂ ਖੇਤ ਦੇਖਿਆ ਉਸ ਦੀ ਲਾਸ਼ ਖੂਨ ਨਾਲ ਲੱਥ ਪੱਥ ਪਈ ਸੀ ਅਤੇ ਮੇਰੀਆਂ ਦੋ ਕੁੜੀਆਂ ਹਨ ਅਤੇ ਮੈਂ ਇਨਸਾਫ ਦੀ ਮੰਗ ਕਰਦੀ ਹਾਂ। ਮ੍ਰਿਤਕ ਦੇ ਭਰਾ ਅਤੇ ਪੰਚਾਇਤ ਮੈਂਬਰ ਨੇ ਦੱਸਿਆ ਕਿ ਜੋ ਇਹ ਕਤਲ ਕੀਤਾ ਗਿਆ ਹੈ। ਇਸ ਦਾ ਪੁਲਿਸ ਕਾਤਲਾਂ ਦਾ ਪਤਾ ਲਗਾ ਕੇ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਏ ਕਿਉਂਕਿ ਇਸ ਦੀ ਤਾਂ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਸੀ। ਇਸ ਮੌਕੇ ਤੇ ਨਾਭਾ ਸਦਰ ਥਾਣਾ ਦੇ ਇੰਚਾਰਜ ਜਸਪ੍ਰੀਤ ਸਿੰਘ ਨੇ ਦੱਸਿਆ ਕੀ ਇਹ ਜੋ ਘਟਨਾਕ੍ਰਮ ਹੈ ਇਹ ਰਾਤ ਦਾ ਹੈ ਅਤੇ ਸਾਨੂੰ ਇਹ ਇਤਲਾਅ ਮਿਲੀ ਸੀ ਅਤੇ ਅਸੀਂ ਮੌਕੇ ਤੇ ਹੁਣ ਪਹੁੰਚੇ ਹਾਂ ਮੋਹਨ ਦਾਸ ਦਾ ਕਿਸੇ ਨੇ ਕਤਲ ਕੀਤਾ। ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਅਸੀਂ ਵੱਖ-ਵੱਖ ਐਂਗਲਾਂ ਤੇ ਲੱਗੇ ਸੀਸੀਟੀਵੀ ਨੂੰ ਖੰਗਾਲ ਰਹੇ ਹਾਂ, ਅਤੇ ਛੇਤੀ ਹੀ ਅਸੀਂ ਕਾਤਲਾਂ ਤੱਕ ਪਹੁੰਚ ਜਾਵਾਂਗੇ। ਅਸੀਂ ਫਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਅਸੀਂ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਹੈ।