ਮੈਡੀਕਲ ਖੋਜਾਂ ਲਈ ਮ੍ਰਿਤਕ ਦੇਹ ਕੀਤੀ ਦਾਨ
ਸਵੈ ਇੱਛਾ ਨਾਲ ਮੈਡੀਕਲ ਖੋਜਾਂ ਲਈ ਮ੍ਰਿਤਕ ਦੇਹ ਦਾਨ
Publish Date: Wed, 25 Mar 2026 05:11 PM (IST)
Updated Date: Wed, 25 Mar 2026 05:14 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਡੇਰਾ ਸੱਚਾ ਸੌਦਾ ਸਿਰਸਾ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ਤੇ ਚਲਦਿਆਂ ਪਾਤੜਾਂ ਸ਼ਹਿਰ ਦੇ ਜ਼ੋਨ ਨੰਬਰ ਤਿੰਨ ਦੇ ਡੇਰਾ ਸ਼ਰਧਾਲੂ ਲਾਲ ਚੰਦ ਇੰਸਾਂ ਦਾ ਮ੍ਰਿਤਕ ਸਰੀਰ ਕੇਐੱਮਸੀ ਮੈਡੀਕਲ ਕਾਲਜ ਅਤੇ ਹਸਪਤਾਲ ਮਹਾਰਾਜਗੰਜ ਉੱਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ। ਸੇਵਾਦਾਰਾਂ ਵਲੋਂ ਹਰੀ ਝੰਡੀ ਦਿਖਾ ਕੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਸਾਧ ਸੰਗਤ ਦੀ ਮੌਜੂਦਗੀ ਵਿਚ ਰਵਾਨਾ ਕੀਤਾ ਗਿਆ। ਜਾਣਕਾਰੀ ਅਨੁਸਾਰ ਪਾਤੜਾਂ ਸ਼ਹਿਰ ਦੇ ਅਣਥੱਕ ਸੇਵਾਦਾਰ ਲਾਲ ਚੰਦ ਇੰਸਾਂ ਦੀ ਦਿਲੀਂ ਇੱਛਾ ਅਨੁਸਾਰ ਉਨਾਂ ਦੇ ਸਮੂਹ ਪਰਿਵਾਰ ਵੱਲੋਂ ਆਪਸੀ ਸਹਿਮਤੀ ਨਾਲ ਮ੍ਰਿਤਕ ਦੇਹ ਨੂੰ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਇਸ ਮੌਕੇ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸ਼ਿੰਗਾਰੀ ਹੋਈ ਐਬੂਲੈਂਸ ਰਾਹੀਂ ਸ਼ਹਿਰ ਵਿਚ ਕਾਫਲੇ ਦੇ ਰੂਪ ਵਿਚ ਚੱਕਰ ਲਗਾਇਆ। ਸੱਚੇ ਨਮਰ ਸੇਵਾਦਾਰ ਨਿਰਭੈ ਇੰਸਾਂ, ਭੈਣ ਗੁਰਜੀਤ ਇੰਸਾਂ ਤੋਂ ਇਲਾਵਾ ਪਿੰਡਾਂ ਦੇ ਪੰਚ ਸਰਪੰਚ,ਧਾਰਮਿਕ ਜਥੇਬੰਦੀਆਂ ਦੇ ਆਗੂ,ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਵੀਰ ਅਤੇ ਭੈਣਾਂ ਅਤੇ ਵੱਡੀ ਗਿਣਤੀ ਸਾਧ ਸੰਗਤ ਹਾਜ਼ਰ ਸਨ।