ਵੱਖ-ਵੱਖ ਸ਼ਹਿਰਾਂ ਦੇ ਪ੍ਰਧਾਨਾਂ ਸਮੇਤ ਡੀਸੀ ਨਾਲ ਕੀਤੀਆਂ ਵਿਚਾਰਾਂ
ਵੱਖ ਵੱਖ ਸ਼ਹਿਰਾਂ ਦੇ ਪ੍ਰਧਾਨਾ ਸਮੇਤ ਡਿਪਟੀ ਕਮਿਸ਼ਨਰ ਪਟਿਆਲਾ ਨਾਲ ਕੀਤੀ ਮੀਟਿੰਗ
Publish Date: Tue, 24 Mar 2026 05:54 PM (IST)
Updated Date: Tue, 24 Mar 2026 05:55 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਅੱਜ ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਦੀ ਅਗਵਾਈ ਹੇਠ ਜ਼ਿਲ੍ਹੇ ਦੀ ਸਮੂਹ ਮੰਡੀ ਪ੍ਰਧਾਨ ਸਾਹਿਬਾਨ ਨੂੰ ਨਾਲ ਲੈਕੇ ਡਿਪਟੀ ਕਮਿਸ਼ਨਰ ਪਟਿਆਲਾ, ਡੀਐੱਫਸੀ ਤੇ ਸਮੂਹ ਏਜੰਸੀ ਦੇ ਡੀਐੱਮ, ਡੀਐੱਮਓ, ਐੱਸਡੀਐੱਮ ਪਟਿਆਲਾ, ਸਮਾਨਾ ਤੇ ਰਾਜਪੁਰਾ ਅਤੇ ਹੋਰ ਅਫਸਰ ਸਾਹਿਬਾਨ ਅਤੇ ਲੇਬਰ ਤੇ ਟਰੱਕ ਠੇਕੇਦਾਰਾਂ ਨਾਲ ਆਉਣ ਵਾਲੇ ਕਣਕ ਸੀਜਨ ਸੰਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ’ਚ ਮੰਡੀਆਂ ਵਿੱਚ ਆਉਂਦੀ ਮੁਸ਼ਕਿਲਾ ਬਾਰੇ ਦੱਸਿਆ ਗਿਆ। ਜਿਸ ’ਤੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ (ਆਈਏਐਸ) ਵਲੋਂ ਆੜ੍ਹਤੀਆਂ ਨੂੰ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਨਾ ਆਉਣ ਸਬੰਧੀ ਭਰੋਸਾ ਦਿਵਾਇਆ ਗਿਆ। ਮੀਟਿੰਗ ’ਚ ਜ਼ਿਲ੍ਹਾ ਪ੍ਰਧਾਨ ਵਲੋਂ ਬਾਰਦਾਨਾ ਪੂਰਾ ਕਰਨ ਤੇ ਲਿਫਟਿੰਗ ਸਮੇ ਸਿਰ ਕਰਵਾਉਣ ਸਬੰਧੀ ਗਲ ਰਖੀ ਗਈ ਤੇ ਜ਼ਿਲ੍ਹਾ ਜਰਨਲ ਸਕੱਤਰ ਦੀਪਕ ਡਕਾਲਾ ਵਲੋਂ ਮੰਡੀ ਦੇ ਨੇੜੇ ਅਪਰੂਵਡ ਕੰਡੇ ਤੇ ਵਜਨ ਕਰਵਾਉਣ ਸਬੰਧੀ ਗੱਲ ਰੱਖੀ ਤੇ ਟਰੱਕ ਵਾਲਿਆਂ ਵਲੋਂ ਆੜ੍ਹਤੀਆਂ ਦੀ ਕੀਤੀ ਜਾਂਦੀ ਲੁੱਟ ਬਾਰੇ ਦੱਸਿਆ ਗਿਆ। ਮੀਟਿੰਗ ਵਿੱਚ ਇੰਜ.ਸਤਵਿੰਦਰ ਸਿੰਘ ਸੈਣੀ ਪ੍ਰਧਾਨ ਨਵੀ ਅਨਾਜ ਮੰਡੀ ਪਟਿਆਲਾ,ਕਰਮਜੀਤ ਸਿੰਘ ਲੌਹਰਾਂ ਪ੍ਰਧਾਨ ਨਾਭਾ ਮੰਡੀ,ਪਵਨ ਸਿੰਗਲਾ ਜਿਲਾ ਚੇਅਰਮੈਨ, ਮਹੇਸ਼ ਪਹੂਜਾ ਜ਼ਿਲ੍ਹਾ ਕੈਸ਼ੀਅਰ, ਸੁਰਿੰਦਰ ਗੁਪਤਾ ਨਾਭਾ ਵਾਈਸ ਚੇਅਰਮੈਨ,ਪਵਨ ਘਈ ਪ੍ਰਧਾਨ ਲੋਟ ਮੰਡੀ, ਪ੍ਰੀਥੀਪਾਲ ਸਿੰਘ ਪ੍ਰਧਾਨ ਭੁੰਨਹੇੜੀ ਮੰਡੀ,ਨਰਿੰਦਰ ਗਰਗ ਪ੍ਰਧਾਨ ਸਮਾਨਾ ਮੰਡੀ,ਰਜਤ ਕਪੂਰ ਪ੍ਰਧਾਨ ਸਨੌਰ ਮੰਡੀ,ਵੇਦ ਗਰਗ ਪ੍ਰਧਾਨ ਦੇਵੀਗੜ੍ਹ ਮੰਡੀ, ਗੁਰਵਿੰਦਰ ਸਿੰਘ ਪ੍ਰਧਾਨ ਮਹਿਮਦਪੁਰ ਮੰਡੀ,ਕਰਮਜੀਤ ਉਭਾਰ ਸਿੰਘ ਪ੍ਰਧਾਨ ਬਲਬੇੜਾ ਮੰਡੀ, ਸੁਭਾਸ਼ ਬਾਗਾਂ ਜ਼ਿਲ੍ਹਾ ਵਾਇਸ ਪ੍ਰਧਾਨ,ਧਰਮਿੰਦਰ ਸਿੰਘ ਸੈਕਟਰੀ ਭੁੰਨਹੇੜੀ ਮੰਡੀ,ਅਸ਼ੀਸ਼ ਸਿੰਗਲਾ ਵਾਇਸ ਪ੍ਰਧਾਨ ਭਾਦਸੋਂ ਮੰਡੀ,ਰਮਨ ਵਧਵਾ ਐਗਜੈਕਟਿਵ ਮੈਂਬਰ ਰਾਜਪੁਰਾ ਮੰਡੀ,ਵਿਜੇ ਕੱਕੜ ਰਾਜਪੁਰਾ ਮੰਡੀ ਅਤੇ ਸਮੂਹ ਮੈਂਬਰ ਮੌਜੂਦ ਸਨ।