ਡੀਬੀਯੂ ਸਕੂਲ ਆਫ ਫਾਰਮੇਸੀ ਦਾ ਐਲੂਮਨੀ ਮੀਟ ਕਰਵਾਈ
ਡੀਬੀਯੂ ਸਕੂਲ ਆਫ ਫਾਰਮੇਸੀ ਦਾ ਐਲੂਮਨਾਈ ਮੀਟ: ਯਾਦਾਂ, ਪ੍ਰੇਰਣਾ ਅਤੇ ਕਰੀਅਰ ਸੂਝਾਂ ਦਾ ਮੇਲਾ
Publish Date: Mon, 04 May 2026 05:52 PM (IST)
Updated Date: Mon, 04 May 2026 05:53 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ ਫਾਰਮੇਸੀ ਵੱਲੋਂ ਇਕ ਰੰਗੀਨ ਐਲੂਮਨੀ ਮੀਟ ਕਰਵਾਈ ਗਈ। ਸਕੂਲ ਆਫ ਫਾਰਮੇਸੀ ਦੀ ਪ੍ਰਿੰਸੀਪਲ ਡਾ. ਪੂਜਾ ਗੁਲਾਟੀ ਨੇ ਪ੍ਰੇਰਣਾਦਾਇਕ ਸੰਬੋਧਨ ਦਿੱਤਾ, ਜਿਸ ਵਿਚ ਉਨ੍ਹਾਂ ਨੇ ਫਾਰਮੇਸੀ ਖੇਤਰ ਵਿਚ ਨਿਰੰਤਰ ਸਿੱਖਣ, ਪੇਸ਼ੇਵਰ ਨੈਤਿਕਤਾ ਅਤੇ ਸਮਰਪਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਸਮਾਗਮ ਨੂੰ ਯੂਨੀਵਰਸਿਟੀ ਪ੍ਰਬੰਧਨ ਦੇ ਆਸ਼ੀਰਵਾਦ ਤੇ ਸਹਿਯੋਗ ਨਾਲ ਹੋਰ ਵੀ ਸ਼ਾਨ ਮਿਲੀ। ਚਾਂਸਲਰ ਡਾ. ਜੋਰਾ ਸਿੰਘ ਨੇ ਆਯੋਜਕਾਂ ਨੂੰ ਵਧਾਈ ਦਿੱਤੀ। ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਪਹਿਲ ਦੀ ਸਰਾਹਨਾ ਕੀਤੀ। ਵਾਈਸ ਚਾਂਸਲਰ ਪ੍ਰੋ. (ਡਾ.) ਹਰਸ਼ ਸਦਾਵਰਤੀ ਨੇ ਵੀ ਫਾਰਮੇਸੀ ਫੈਕਲਟੀ ਦੀ ਪ੍ਰਸ਼ੰਸਾ ਕਰਦੇ ਹੋਏ ਸੰਸਥਾ ਦੇ ਵਿਕਾਸ ਅਤੇ ਵਿਦਿਆਰਥੀ ਉੱਨਤੀ ’ਚ ਐਲਮਨਾਈ ਦੀ ਭੂਮਿਕਾ ਨੂੰ ਉਜਾਗਰ ਕੀਤਾ।