ਡੀ.ਬੀ.ਜੀ ਨੇ ਤਰਜੀਤ ਸਿੰਘ ਸੰਧੂ ਨੂੰ ਸਮਰਪਿਤ ਖੂਨਦਾਨ ਕੈਂਪ ਆਯੋਜਿਤ ਕੀਤਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿਸਟਰਡ ਪੰਜਾਬ ਦੇ ਸੰਸਥਾਪਕ ਪ੍ਰਧਾਨ ਡਾ. ਰਾਕੇਸ਼ ਵਰਮੀ ਦੀ ਪ੍ਰਧਾਨਗੀ ਹੇਠ ਤਰਜੀਤ ਸਿੰਘ ਸੰਧੂ ਦੀ ਯਾਦ ਵਿਚ ਖੂਨਦਾਨ ਕੈਂਪ ਲਗਾਇਆ ਗਿਆ। ਸਰਕਾਰੀ ਰਜਿੰਦਰਾ ਬਲੱਡ ਬੈਂਕ, ਵਰਧਮਾਨ ਬਲੱਡ ਬੈਂਕ, ਸਿਟੀ ਚੈਰੀਟੇਬਲ ਬਲੱਡ ਬੈਂਕ ਦੀਆਂ ਟੀਮਾਂ ਨੇ 269 ਬਲੱਡ ਯੂਨਿਟ ਇੱਕਠਾ ਕੀਤਾ। ਡਾ.ਮਨਮੋਹਨ ਸਿੰਘ, ਡਾ.ਸੁਧੀਰ ਵਰਮਾ ਦਿਲ ਦੇ ਰੋਗਾਂ ਦੇ ਮਾਹਿਰ ਸੀਨੀਅਰ ਡਾਕਟਰਾਂ ਨੇ ਖੂਨਦਾਨੀਆਂ ਦਾ ਹੋਂਸਲਾ ਵਧਾਇਆ। ਮੋਹਿਤ ਮਹਿੰਦਰਾ ਪ੍ਰਧਾਨ ਯੂਥ ਕਾਂਗਰਸ ਪੰਜਾਬ ਅਤੇ ਹਰਪਾਲ ਜੁਨੇਜਾ ਚੇਅਰਮੈਨ ਪੀ.ਆਰ.ਟੀ.ਸੀ, ਬਿਟੂ ਸਰਮਾਂ ਸਾਬਕਾ ਮੇਅਰ, ਡਾ.ਨੀਰਜ ਗੋਇਲ ਪ੍ਰਿੰਸੀਪਲ ਮੋਦੀ ਕਾਲਜ ਨੇ ਖੂਨਦਾਨੀਆਂ ਨੂੰ ਗੋਲਡ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਹਰਪ੍ਰੀਤ ਸਿੰਘ ਸੰਧੂ ਜਨਰਲ ਸਕੱਤਰ ਡੀ.ਬੀ.ਜੀ ਅਤੇ ਸਕੱਤਰ ਰਜਿੰਦਰਾ ਜਿੰਮਖਾਨਾ ਮਹਿੰਦਰਾ ਕਲੱਬ ਨੇ 91ਵੀਂ ਵਾਰ ਖੂਨਦਾਨ ਕੀਤਾ। ਡਾ.ਰਾਕੇਸ਼ ਵਰਮੀ ਨੇ ਵੀ 90ਵੀਂ ਵਾਰ ਖੂਨਦਾਨ ਕੀਤਾ। ਰਜਿੰਦਰਾ ਜਿੰਮਖਾਨਾ ਤੇ ਮਹਿੰਦਰਾ ਕਲੱਬ ਵਿਚ ਲਗਾਏ ਗਏ ਖੂਨਦਾਨ ਕੈਂਪ ਦੀ ਸਫਲਤਾ ਲਈ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ, ਕਮਿਟੀਡ ਬ੍ਰਿਗੇਡ, ਰਜਿੰਦਰਾ ਜਿੰਮਖਾਨਾ ਅਤੇ ਮਹਿੰਦਰਾ ਕਲੱਬ, ਡੀ.ਸੀ.ਬੀ ਬੈਂਕ, ਮਹਾਰਾਜਾ ਗਰੁੱਪ, ਨਿਊ ਵੂਮੈਨ ਐਮਪਾਵਰਮੈਂਟ ਫਾਓਡੇਸ਼ਨ, ਬੀ.ਐਨ.ਆਈ., ਆਈ.ਡੀ.ਏ, ਇੰਡੀਅਨ ਮੈਡੀਕਲ ਐਸੋਸੀਏਸ਼ਨ, ਡੈਨਟਿਲ ਡਾਕਟਰ ਐਸੋਸੀਏਸ਼ਨ, ਗੈਂਗ ਬ੍ਰਦਰਜ਼, ਟੀ.ਤਿੰਨ,ਜੀ ਦੀਆਂ ਟੀਮਾਂ ਨੇ ਸਹਿਯੋਗ ਦਿੱਤਾ ਦਿਲਪ੍ਰੀਤ ਸਿੰਘ ਬੈਨੀਪਾਲ ਪ੍ਰਾਜੈਕਟ ਇੰਚਾਰਜ ਡੀ.ਬੀ.ਜੀ ਖੂਨਦਾਨ ਨੇ ਦੱਸਿਆ ਖੂਨਦਾਨੀ ਦੇ ਹੋਮੋਗਲੋਬਿਨ ਦੀ ਮਾਤਰਾ 12 ਗ੍ਰਾਮ ਤੋਂ ਵੱਧ ਅਤੇ ਸਰੀਰਕ ਵਜਨ 45 ਕਿਲੋ ਤੋਂ ਵੱਧ ਹੋਣਾ ਚਾਹੀਦਾ ਹੈ। ਖੂਨਦਾਨੀ ਦੀ ਉਮਰ 18 ਸਾਲ ਤੋਂ 65 ਸਾਲ ਹੋਣੀ ਚਾਹੀਦੀ ਹੈ ਕੋਈ ਵੀ ਤੰਦਰੁਸਤ ਇਸਤਰੀ ਪੁਰਸ਼ ਖੂਨਦਾਨ ਕਰ ਸਕਦਾ ਹੈ। ਹਰਪ੍ਰੀਤ ਸਿੰਘ ਸੰਧੂ ਸਕੱਤਰ ਰਜਿੰਦਰਾ ਜਿੰਮਖਾਨਾ ਮਹਿੰਦਰਾ ਕਲੱਬ ਨੇ ਦੱਸਿਆ ਆਪਣੇ ਪਿਤਾ ਤਰਜੀਤ ਸਿੰਘ ਸੰਧੂ ਤੋਂ ਪ੍ਰੇਰਣਾ ਲੈ ਕੇ ਸਮਾਜ ਸੇਵਾ ਵਿੱਚ ਯੋਗਦਾਨ ਪਾ ਰਿਹਾ ਹਨ। ਕੈਂਪ ਦੀ ਕਾਮਯਾਬੀ ਲਈ ਨਰੇਸ਼ ਗੁਪਤਾ ਉਦਯੋਗਪਤੀ, ਚੇਅਰਮੈਨ ਅਮਰੀਸ਼ ਬਾਂਸਲ, ਗੋਰਵ ਗਰਗ, ਰਾਹੂਲ ਮਹਿਤਾ, ਸੰਚਿਤ ਬਾਂਸਲ, ਦਿਲਪ੍ਰੀਤ ਸਿੰਘ ਬੈਨੀਪਾਲ, ਅਮਨਇੰਦਰ ਸਿੰਘ ਸੈਣੀ, ਆਸੂ ਸੁਖੀਜਾ, ਨਰੇਸ਼ ਕੁਮਾਰ ਕਾਕਾ, ਵਿਕਾਸ ਗੋਇਲ, ਮੁਹੰਮਦ ਰਮਜਾਨ ਢਿਲੋਂ, ਜਤਿਨ ਗੋਇਲ, ਫਕੀਰ ਚੰਦ ਮਿੱਤਲ, ਨਵੀ ਮਿੱਤਲ, ਮੀਨੂ ਸੋਫੀ, ਗੁਰਪ੍ਰੀਤ ਕੌਰ, ਰੂਚੀ ਨਰੂਲਾ, ਰਜਨੀ ਭਾਰਗਵ, ਪਰਮਜੀਤ ਕੌਰ ਚਾਵਲਾ,ਸੀਮਾ ਮਹਿਤਾ, ਰੀਨਾ ਰਾਣੀ, ਪ੍ਰੇਮ ਮਹਿਤਾ, ਸੇਰਵੀਰ ਸਿੰਘ ਪ੍ਰਧਾਨ ਰਜਿੰਦਰਾ ਜਿੰਮਖਾਨਾ ਮਹਿੰਦਰਾ ਕਲੱਬ, ਇੰਜੀ. ਐਮ.ਐਸ. ਸਿਆਲ, ਰੋਹਿਤ ਗੁਪਤਾ, ਮੋਹਿਤ ਗੁਪਤਾ, ਮੋਹਿਤ ਢੋਡੀ, ਅਸ਼ੀਸ ਜੈਨ, ਦੀਪਕ ਬਾਂਸਲ, ਡਾ.ਕਨਵਰਜੋਤ ਸਿੰਘ, ਇੰਜ ਪਰਮਜੀਤ ਗੋਇਲ, ਰਾਹੂਲ ਗੁਪਤਾ, ਸਾਹਿਲ ਖੰਨਾ, ਰਾਹੂਲ ਮਹਿਤਾ, ਇੰਜ ਵਿਸ਼ਾਲ ਸਿੰਗਲਾ ਸਮੂਚੀ ਟੀਮ ਰਜਿੰਦਰਾ ਜਿੰਮਖਾਨਾ ਮਹਿੰਦਰਾ ਕਲੱਬ ਨੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ। ਸ਼ਵੇਤਾ ਜਿੰਦਲ, ਹੈਪੀ ਸੁਖੀਜਾ, ਰਿਚੀ ਡਕਾਲਾ, ਸੰਜੀਵ ਸ਼ਰਮਾ, ਹਰਜੀਤ ਸਿੰਘ, ਗੁਲਾਬ ਰਾਏ ਗਰਗ, ਅਮਨ ਬਾਂਸਲ, ਵੀ ਕੇ ਸਿਆਲ, ਡਾ.ਭੁਪਿੰਦਰ ਕੌਰ ਹਾਜ਼ਰ ਰਹੇ।