ਦਯਾਨੰਦ ਮਾਡਲ ਸਕੂਲ ਦਾ ਨਤੀਜਾ ਵਧੀਆ ਰਿਹਾ
ਦਯਾਨੰਦ ਮਾਡਲ ਸਕੂਲ ਦਾ ਨਤੀਜ਼ਾ ਵਧੀਆ ਰਿਹਾ
Publish Date: Tue, 12 May 2026 05:55 PM (IST)
Updated Date: Tue, 12 May 2026 05:57 PM (IST)
ਫੋਟੋ 12ਪੀਟੀਐਲ: 31 ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਕਲਾਸ ਦੇ ਐਲਾਨੇ ਨਤੀਜਿਆ ’ਚੋਂ ਪੂਰੇ ਸਮਾਣਾ ਹਲਕੇ ਵਿਚੋਂ ਮੈਰਿਟ ਸੂਚੀ ਵਿਚ ਸਥਾਨ ਪ੍ਰਾਪਤ ਕਰਨ ਵਾਲੀ ਦਯਾਨੰਦ ਮਾਡਲ ਹਾਈ ਸਕੂਲ ਦੀ ਵਿਦਿਆਰਥਣ ਪ੍ਰਭਜੋਤ ਕੌਰ ਪੁੱਤਰੀ ਗੁਰਵਿੰਦਰ ਸਿੰਘ ਨੇ 650 ਵਿੱਚੋਂ 629 ਅੰਕ ਪ੍ਰਾਪਤ ਕਰਕੇ ਮੈਰਿਟ ਵਿਚ 16ਵਾਂ ਸਥਾਨ ’ਤੇ ਜ਼ਿਲ੍ਹੇ ’ਚੋਂ 5ਵਾਂ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਸਮਾਣਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ। ਪ੍ਰਿੰਸੀਪਲ ਅੰਜੂ ਡੇਂਬਲਾ ਨੇ ਦੱਸਿਆ ਕਿ ਸਕੂਲ ਦੇ 75 ਵਿਦਿਅਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ ਤੇ ਸਕੂਲ ਦਾ ਰਿਜਲਟ ਸੋ ਫੀਸਦੀ ਰਿਹਾ। ਪ੍ਰਧਾਨ ਯਸ਼ਪਾਲ ਸਿੰਗਲਾ ਨੇ ਕਿਹਾ ਕਿ ਸਕੂਲ ਦੇ ਇਨ੍ਹਾਂ ਵਿਦਿਆਰਥੀਆਂ ਵੱਲੋਂ ਸਕੂਲ ਦੀ ਮੈਰਿਟ ਵਿਚ ਆਉਣ ਦੀ ਪੁਰਾਣੀ ਰਿਵਾਇਤ ਨੂੰ ਕਾਇਮ ਰੱਖਿਆ ਹੈ ਤੇ ਸਾਨੂੰ ਇਨ੍ਹਾਂ ਵਿਦਿਆਰਥੀਆਂ ਤੇ ਮਾਣ ਹੈ ਸਕੂਲ ਦੇ ਹੋਰ 6 ਵਿਦਿਅਰਥੀਆਂ ਨੇ ਵੀ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਜਿਨ੍ਹਾਂ ’ਚੋਂ ਪ੍ਰਣਵ ਮੋਹਿੰਦਰਾ ਨੇ 94.2 % ਨਵਲੀਨ ਨੇ 93.7% ਤਮੰਨਾ ਨੇ 92.5, ਪਰਵ ਜੈਨ ਨੇ 91.8 ਅਸ਼ੀਸ਼ ਨੇ 91.2 ਅਤੇ ਸਿਮਰਨ ਨੇ 90.5% ਅੰਕ ਪ੍ਰਾਪਤ ਕੀਤੇ ਹਨ। ਇਸ ਮੌਕੇ ਤੇ ਸਕੂਲ ਦੇ ਪ੍ਰਧਾਨ ਯਸ਼ਪਾਲ ਸਿੰਗਲਾ, ਸੈਕਟਰੀ ਨਾਰਾਇਣ ਦਾਸ ਅਤੇ ਪ੍ਰਿੰਸੀਪਲ ਅੰਜੂ ਡੇਂਬਲਾ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ।