ਪੇਰੈਂਟਸ–ਪ੍ਰਿੰਸੀਪਲ ਮੀਟ 2026 ਦਾ ਪਹਿਲਾ ਸੈਸ਼ਨ ਕਰਵਾਇਆ
ਪੇਰੈਂਟਸ–ਪ੍ਰਿੰਸੀਪਲ ਮੀਟ 2026 ਦਾ ਪਹਿਲਾ ਸੈਸ਼ਨ ਆਯੋਜਿਤ
Publish Date: Mon, 18 May 2026 04:44 PM (IST)
Updated Date: Mon, 18 May 2026 04:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਲਈ ਮਾਪਿਆਂ, ਅਧਿਆਪਕਾਂ ਤੇ ਸਕੂਲ ਪ੍ਰਸ਼ਾਸਨ ਵਿਚਕਾਰ ਮਜ਼ਬੂਤ ਸਾਂਝ ਬਣਾਉਣ ਦੇ ਉਦੇਸ਼ ਨਾਲ ਡੀਏਵੀ ਪਬਲਿਕ ਸਕੂਲ, ਪਟਿਆਲਾ ਵਿਚ ਪੇਰੈਂਟਸ ਪ੍ਰਿੰਸੀਪਲ ਮੀਟ 2026 ਦਾ ਪਹਿਲਾ ਸੈਸ਼ਨ ਕਰਵਾਇਆ ਗਿਆ। ਇਸ ਪ੍ਰੇਰਣਾਦਾਇਕ ਅਤੇ ਭਾਵਪੂਰਨ ਸੈਸ਼ਨ ਦੀ ਅਗਵਾਈ ਸਕੂਲ ਦੇ ਪ੍ਰਿੰਸੀਪਲ ਵਿਵੇਕ ਤਿਵਾਰੀ, ਅਕਾਦਮਿਕ ਕੋਆਰਡੀਨੇਟਰ ਗੀਤਾ ਸ਼ਰਮਾ ਅਤੇ ਸਕੂਲ ਕਾਊਂਸਲਰ ਆਕਾਂਕਸ਼ਾ ਨੇ ਕੀਤੀ। ਕਲਾਸ ਨੌਵੀਂ ਤੇ ਦਸਵੀਂ ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਇਸ ਸੈਸ਼ਨ ਵਿਚ ਬਹੁਤ ਉਤਸ਼ਾਹ ਅਤੇ ਰੁਚੀ ਨਾਲ ਭਾਗ ਲਿਆ। ਪ੍ਰੋਗਰਾਮ ਦੌਰਾਨ ਮਾਪਿਆਂ ਤੇ ਸਕੂਲ ਪ੍ਰਸ਼ਾਸਨ ਵਿਚਕਾਰ ਸਰਗਰਮ ਸੰਵਾਦ ਹੋਇਆ, ਜਿਸ ਨਾਲ ਇਹ ਸੈਸ਼ਨ ਬਹੁਤ ਹੀ ਲਾਭਕਾਰੀ ਅਤੇ ਪ੍ਰੇਰਣਾਦਾਇਕ ਬਣਿਆ। ਆਪਣੇ ਸੰਬੋਧਨ ’ਚ ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਸਕੂਲ ਤੇ ਮਾਪਿਆਂ ਵਿਚਕਾਰ ਮਜ਼ਬੂਤ ਤਾਲਮੇਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅਸੀਂ ਪੂਰੇ ਵਿਸ਼ਵਾਸ ਨਾਲ ਮੰਨਦੇ ਹਾਂ ਕਿ ਜਦੋਂ ਸਕੂਲ ਅਤੇ ਮਾਪੇ ਮਿਲ ਕੇ ਕੰਮ ਕਰਦੇ ਹਨ ਤਾਂ ਬੱਚਿਆਂ ਨੂੰ ਸਭ ਤੋਂ ਵਧੀਆ ਸਹਿਯੋਗ ਤੇ ਮਾਰਗਦਰਸ਼ਨ ਮਿਲਦਾ ਹੈ। ਬੱਚਿਆਂ ਦੇ ਸਰਵਾਂਗੀਣ ਵਿਕਾਸ ਲਈ ਦੋਵਾਂ ਵਿਚਕਾਰ ਸਮਨਵਯ ਬਹੁਤ ਜ਼ਰੂਰੀ ਹੈ। ਅਕਾਦਮਿਕ ਕੋਆਰਡੀਨੇਟਰ ਗੀਤਾ ਸ਼ਰਮਾ ਨੇ ਅਨੁਸ਼ਾਸਨ ਅਤੇ ਸੰਸਕਾਰਾਂ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਅਨੁਸ਼ਾਸਨ ਸਫਲਤਾ ਦੀ ਨੀਂਹ ਹੈ। ਡੀਏਵੀ ਸਿਰਫ਼ ਸ਼ੈਸਨਿਕ ਉਤਕ੍ਰਿਸ਼ਟਤਾ ਹੀ ਨਹੀਂ, ਸਗੋਂ ਚਰਿੱਤਰ ਨਿਰਮਾਣ ਅਤੇ ਵਿਅਕਤੀਗਤ ਵਿਕਾਸ ਦਾ ਵੀ ਮਿਸ਼ਨ ਹੈ।”ਸਕੂਲ ਕਾਊਂਸਲਰ ਆਕਾਂਕਸ਼ਾ ਨੇ ਸਕਾਰਾਤਮਕ ਪੇਰੈਂਟਿੰਗ ਦੇ ਮਹੱਤਵ ਬਾਰੇ ਗੱਲ ਕਰਦਿਆਂ ਕਿਹਾ ਕਿ ਸਕਾਰਾਤਮਕ ਪੇਰੈਂਟਿੰਗ ਦਾ ਮਤਲਬ ਹੈ ਬੱਚਿਆਂ ਨੂੰ ਪਿਆਰ, ਧੀਰਜ, ਸਤਿਕਾਰ ਅਤੇ ਸਮਝ ਨਾਲ ਮਾਰਗਦਰਸ਼ਨ ਦੇਣਾ, ਨਾ ਕਿ ਡਰ ਜਾਂ ਸਜ਼ਾ ਰਾਹੀਂ। ਇਸ ਨਾਲ ਬੱਚਿਆਂ ਨਾਲ ਮਜ਼ਬੂਤ ਭਾਵਨਾਤਮਕ ਰਿਸ਼ਤੇ ਬਣਦੇ ਹਨ ਅਤੇ ਉਨ੍ਹਾਂ ਵਿਚ ਆਤਮ-ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਹੁੰਦੀ ਹੈ। ਇਹ ਸੈਸ਼ਨ ਮਾਪਿਆਂ ਲਈ ਬਹੁਤ ਹੀ ਜਾਣਕਾਰੀਭਰਪੂਰ ਤੇ ਪ੍ਰੇਰਣਾਦਾਇਕ ਸਾਬਤ ਹੋਇਆ ਅਤੇ ਬੱਚਿਆਂ ਦੇ ਚੰਗੇ ਭਵਿੱਖ ਦੇ ਨਿਰਮਾਣ ਵਿਚ ਸਕੂਲ ਤੇ ਪਰਿਵਾਰ ਦੀ ਸਾਂਝੀ ਜ਼ਿੰਮੇਵਾਰੀ ਨੂੰ ਹੋਰ ਮਜ਼ਬੂਤ ਕਰਨ ਵਾਲਾ ਬਣਿਆ।