ਡੀਏਵੀ ਸਕੂਲ, ਕਕਰਾਲਾ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਡੀ.ਏ.ਵੀ. ਸਕੂਲ, ਕਕਰਾਲਾ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Fri, 15 May 2026 04:24 PM (IST)
Updated Date: Fri, 15 May 2026 04:27 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਕਰਾਲਾ ਨੇ ਜਮਾਤ 12ਵੀਂ (ਸੈਸ਼ਨ 2025-26) ਦੇ ਸੀਬੀਐੱਸਈ ਨਤੀਜਿਆਂ ਵਿਚ ਸ਼ਾਨਦਾਰ ਸਫਲਤਾ ਹਾਸਲ ਕਰਦੇ ਹੋਏ ਸਿੱਖਿਆ ਖੇਤਰ ਵਿਚ ਇਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਸਕੂਲ ਦਾ ਕੁੱਲ ਨਤੀਜਾ 82.46 ਪ੍ਰਤੀਸ਼ਤ (ਆਉਟਸਟੈਂਡਿੰਗ ਸ਼੍ਰੇਣੀ) ਰਿਹਾ, ਜੋ ਸੰਸਥਾ ਵੱਲੋਂ ਦਿੱਤੀ ਜਾ ਰਹੀ ਉੱਚ ਗੁਣਵੱਤਾ ਵਾਲੀ ਸਿੱਖਿਆ ਦਾ ਪ੍ਰਮਾਣ ਹੈ।ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵਿੱਚ ਯੁਵਨੀਸ਼ ਕੌਰ ਡਾਂਡੀਵਾਲ ਨੇ 94.60 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਅਮਾਨ ਖਾਨ ਨੇ 93.40 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਪ੍ਰਣਵ ਮਿੱਤਲ ਨੇ 92.80 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਸ਼ਾਨਦਾਰ ਸਫਲਤਾ ਦੇ ਮੌਕੇ ਤੇ ਸਕੂਲ ਵਿਚ ਵਿਦਿਆਰਥੀਆਂ ਅਤੇ ਮਾਪਿਆਂ ਨੇ ਇਕੱਠੇ ਹੋ ਕੇ ਖੁਸ਼ੀ ਮਨਾਈ। ਇਸ ਮੌਕੇ ਮਠਿਆਈਆਂ ਵੰਡੀਆਂ ਗਈਆਂ ਅਤੇ ਪੂਰੇ ਮਾਹੌਲ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮੰਜ਼ਰ ਦੇਖਣ ਨੂੰ ਮਿਲਿਆ। ਸਕੂਲ ਮੁੱਖੀ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਠਿਨ ਮਿਹਨਤ ਅਤੇ ਲਗਨ ਲਈ ਵਧਾਈ ਦਿੱਤੀ ਅਤੇ ਅਧਿਆਪਕਾਂ ਦੀ ਸਮਰਪਣ ਭਾਵਨਾ, ਮਾਰਗਦਰਸ਼ਨ ਅਤੇ ਲਗਾਤਾਰ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।