ਡੀਏਵੀ ਸਕੂਲ ਪਟਿਆਲਾ ’ਚ ਖੇਡ ਮੁਕਾਬਲੇ ਕਰਵਾਏ
ਡੀਏਵੀ ਸਕੂਲ ਪਟਿਆਲਾ ’ਚ ਖੇਡ ਮੁਕਾਬਲੇ ਕਰਵਾਏ
Publish Date: Thu, 30 Apr 2026 04:51 PM (IST)
Updated Date: Thu, 30 Apr 2026 04:55 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਪਟਿਆਲਾ : ਡੀਏਵੀ ਸਕੂਲ ਪਟਿਆਲਾ ਵੱਲੋਂ ਇੰਟਰਹਾਊਸ ਖੇਡ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਨੈੱਟਬਾਲ, ਟੇਬਲ ਟੈਨਿਸ ਅਤੇ ਲਾਨ ਟੈਨਿਸ ਸ਼ਾਮਲ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਟੀਮ ਸਪਿਰਿਟ, ਅਨੁਸ਼ਾਸਨ ਅਤੇ ਸਿਹਤਮੰਦ ਮੁਕਾਬਲੇਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇੰਟਰਹਾਊਸ ਨੈੱਟਬਾਲ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਵਧੀਆ ਸਮਨਵਯ, ਪਾਸਿੰਗ ਅਤੇ ਡਿਫੈਂਸ ਦਾ ਪ੍ਰਦਰਸ਼ਨ ਕੀਤਾ।ਜਿਸ ’ਚ ਸੀਨੀਅਰ ਬੋਆਇਜ਼ ’ਚ ਪਹਿਲਾ ਸਥਾਨ ਗੁਰਦੇਵ ਟੈਗੋਰ ਹਾਊਸ ਤੇ ਦੂਜਾ ਸਥਾਨ ਮਹਾਤਮਾ ਹੰਸਰਾਜ ਹਾਊਸ ਨੇ ਪ੍ਰਾਪਤ ਕੀਤਾ ਜਦੋਂ ਕਿ ਸੀਨੀਅਰ ਗਰਲਜ਼ ਵਰਗ ’ਚ ਪਹਿਲਾ ਸਥਾਨ ਸਵਾਮੀ ਵਿਵੇਕਾਨੰਦ ਹਾਊਸ ਤੇ ਦੂਜਾ ਸਥਾਨ ਮਹਾਰਿਸ਼ੀ ਦਯਾਨੰਦ ਹਾਊਸ ਨੇ ਮੱਲ੍ਹਿਆ। ਜੂਨੀਅਰ ਬੋਆਇਜ਼ ਵਰਗ ’ਚ ਪਹਿਲਾ ਸਥਾਨ ਮਹਾਰਿਸ਼ੀ ਦਯਾਨੰਦ ਹਾਊਸ ਅਤੇ ਦੂਜਾ ਸਥਾਨ ਗੁਰਦੇਵ ਟੈਗੋਰ ਹਾਊਸ ਨੇ ਪ੍ਰਾਪਤ ਕੀਤਾ। ਟੇਬਲ ਟੈਨਿਸ ਵਿੱਚ ਗਰਲਜ਼ ਜੂਨੀਅਰ ਵਰਗ ’ਚ ਪਹਿਲਾ ਸਥਾਨ ਅਦਿਤ੍ਰੀ ਰਾਇ ਮਹਾਰਿਸ਼ੀ ਦਯਾਨੰਦ ਹਾਊਸ, ਦੂਜਾ ਸਥਾਨ ਮੋਕਸ਼ਾ ਸੈਨੀ ਗੁਰਦੇਵ ਟੈਗੋਰ ਹਾਊਸ ਤੇ ਤੀਜਾ ਸਥਾਨ ਸਵਰਲੀਨ ਸਵਾਮੀ ਵਿਵੇਕਾਨੰਦ ਹਾਊਸ, ਬੋਆਇਜ਼ ਵਰਗ ਦੇ ਜੂਨੀਅਰ ’ਟ ਪਹਿਲਾ ਸਥਾਨ ਅਦਵਿਤਿਆ ਪ੍ਰਕਾਸ਼ ਸਿੰਘ ਮਹਾਤਮਾ ਹੰਸਰਾਜ ਹਾਊਸ, ਦੂਜਾ ਸਥਾਨ ਆਰੁਸ਼ ਮਿੱਤਲ ਮਹਾਰਿਸ਼ੀ ਦਯਾਨੰਦ ਹਾਊਸ ਤੇ ਤੀਜਾ ਸਥਾਨ ਸਮ੍ਰਿਧ ਚੰਡੋਕ ਸਵਾਮੀ ਵਿਵੇਕਾਨੰਦ ਹਾਊਸ ਨੇ ਪ੍ਰਾਪਤ ਕੀਤਾ। ਗਰਲਜ਼ ਸੀਨੀਅਰ ਵਰਗ ’ਚ ਪਹਿਲਾ ਸਥਾਨ ਮਹੀਪ ਕੌਰ ਮਹਾਰਿਸ਼ੀ ਦਯਾਨੰਦ ਹਾਊਸ, ਦੂਜਾ ਸਥਾਨ ਪਾਵਿਨੀ ਮਹਾਜਨ ਮਹਾਤਮਾ ਹੰਸਰਾਜ ਹਾਊਸ ਤੇ ਤੀਜਾ ਸਥਾਨ ਜੰਨਤ ਸਿੰਘ ਗੁਰਦੇਵ ਟੈਗੋਰ ਹਾਊਸ ਤੇ ਲੜਕਿਆਂ ਦੇ ਵਰਗ ’ਚ ਸੀਨੀਅਰ ’ਚ ਪਹਿਲਾ ਸਥਾਨ ਅਰਜੁਨ ਸਿੰਗਲਾ ਮਹਾਤਮਾ ਹੰਸਰਾਜ ਹਾਊਸ ਤੇ ਦੂਜਾ ਸਥਾਨ ਲਕਸ਼ਯ ਕੁਮਾਰ ਮਹਾਰਿਸ਼ੀ ਦਯਾਨੰਦ ਹਾਊਸ ਨੇ ਲਿਆ। ਇੰਟਰਹਾਊਸ ਲਾਨ ਟੈਨਿਸ ਮੁਕਾਬਲੇ ਗਰਲਜ਼ ਦੇ ਜੂਨੀਅਰ ਵਰਗ ’ਚ ਪਹਿਲਾ ਸਥਾਨ ਅਰਵਾ ਹਸਨ ਤੇ ਦੂਜਾ ਸਥਾਨ ਤੈਸ਼ਾ ਨੇ ਲਿਆ ਜਦੋਂ ਕਿ ਲੜਕਿਆ ਦੇ ਜੂਨੀਅਰ ਵਰਗ ’ਚ ਪਹਿਲਾ ਸਥਾਨ ਧਰੁਵ, ਦੂਜਾ ਸਥਾਨ ਸਮ੍ਰਿਧ ਚੰਡੋਕ ਤੇ ਤੀਜਾ ਸਥਾਨ ਸਾਕੇਤ ਕਾਂਸਲ ਨੇ ਲਿਆ। ਗਰਲਜ਼ ਸੀਨੀਅਰ ਵਰਗ ’ਚ ਪਹਿਲਾ ਸਥਾਨ ਇਸ਼ਨੂਰ ਕੌਰ ਤੇ ਦੂਜਾ ਸਥਾਨ ਜੈਨਾ ਮੁਜਲ ਨੇ ਪ੍ਰਾਪਤ ਕੀਤਾ।ਲੜਕਿਆਂ ਦੇ ਸੀਨੀਅਰ ਵਰਗ ’ਚ ਪਹਿਲਾ ਸਥਾਨ ਪੋਸ਼ਾਂਤ ਗਰਾਂਗ , ਦੂਜਾ ਸਥਾਨ ਵਿਹਾਨ ਸ਼ਰਮਾ ਤੇ ਤੀਜਾ ਸਥਾਨ ਕੁਨਾਲ ਬੈਂਸ ਨੇ ਲਿਆ। ਸਕੂਲ ਦੇ ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਖੇਡਾਂ ਦੀ ਮਹੱਤਤਾ ਉਤੇ ਜ਼ੋਰ ਦਿੱਤਾ, ਜੋ ਵਿਦਿਆਰਥੀਆਂ ਦੇ ਸ਼ਾਰੀਰੀਕ ਅਤੇ ਸਮੂਹਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ।