ਪਵਿੱਤਰ ਹਵਨ ਨਾਲ ਅਕਾਦਮਿਕ ਸੈਸ਼ਨ 26–27 ਦਾ ਸ਼ੁਭ ਆਰੰਭ
ਪਵਿੱਤਰ ਹਵਨ ਨਾਲ ਅਕਾਦਮਿਕ ਸੈਸ਼ਨ 26–27 ਦਾ ਸ਼ੁਭ ਆਰੰਭ
Publish Date: Mon, 06 Apr 2026 04:53 PM (IST)
Updated Date: Mon, 06 Apr 2026 04:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਡੀਏਵੀ ਪਬਲਿਕ ਸਕੂਲ, ਭੂਪਿੰਦਰਾ ਰੋਡ, ਪਟਿਆਲਾ ਵੱਲੋਂ 1 ਅਪ੍ਰੈਲ ਤੋਂ 4 ਅਪ੍ਰੈਲ ਤੱਕ ਪਵਿੱਤਰ ਹਵਨ ਦਾ ਆਯੋਜਨ ਕੀਤਾ ਗਿਆ। ਇਸ ਪਵਿੱਤਰ ਹਵਨ ਦਾ ਸੰਚਾਲਨ ਰਚਨਾ ਸ਼ਰਮਾ ਵੱਲੋਂ ਕੀਤਾ ਗਿਆ, ਜਿਸ ਵਿੱਚ ਸਕੂਲ ਦੇ ਸਟਾਫ ਮੈਂਬਰਾਂ, ਨਰਸਰੀ ਤੋਂ ਕਲਾਸ ਨੌਵੀ ਤੱਕ ਦੇ ਵਿਦਿਆਰਥੀਆਂ ਅਤੇ ਨਵੇਂ ਦਾਖ਼ਲੇ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਨੂੰ ਵਿਸ਼ੇਸ਼ ਮਹਿਮਾਨ ਵਜੋਂ ਅਨੁ ਤਿਵਾਰੀ ਦੀ ਹਾਜ਼ਰੀ ਨੇ ਚਾਰ ਚਾਂਦ ਲਗਾ ਦਿੱਤੇ। ਇਸ ਸਮਾਰੋਹ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਸਟਾਫ ਵਿੱਚ ਆਤਮਿਕ ਉਤਸ਼ਾਹ, ਇਕਾਗਰਤਾ ਅਤੇ ਸਕਾਰਾਤਮਕ ਸੋਚ ਨੂੰ ਪ੍ਰੋਤਸਾਹਿਤ ਕਰਨਾ ਸੀ। ਵਿਦਿਆਰਥੀਆਂ ਨੇ ਵੇਦ ਮੰਤ੍ਰਾਂ ਦੇ ਉਚਾਰਣ ਵਿੱਚ ਭਰਪੂਰ ਹਿੱਸਾ ਲਿਆ, ਜਿਸ ਨਾਲ ਮਾਹੌਲ ਸ਼ਾਂਤੀ ਅਤੇ ਸਕਾਰਾਤਮਕ ਊਰਜਾ ਨਾਲ ਭਰ ਗਿਆ। ਇਸ ਮੌਕੇ ਨੂੰ ਹੋਰ ਰੰਗੀਨ ਬਣਾਉਂਦੇ ਹੋਏ ਰਾਹੁਲ, ਰਜਤ ਅਤੇ ਵਿਦਿਆਰਥੀਆਂ ਦੇ ਸਮੂਹ ਵੱਲੋਂ ਮਿੱਠੇ ਭਜਨਾਂ ਦੀ ਪੇਸ਼ਕਸ਼ ਕੀਤੀ। ਸਕੂਲ ਦੇ ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਆਪਣੇ ਸੰਬੋਧਨ ਵਿੱਚ ਆਧੁਨਿਕ ਯੁੱਗ ਵਿੱਚ ਆਤਮਿਕ ਸਿੱਖਿਆ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਸਮਾਰੋਹ ਦਾ ਸਮਾਪਨ ਸ਼ਾਂਤੀ, ਖੁਸ਼ਹਾਲੀ ਅਤੇ ਅਕਾਦਮਿਕ ਸਫਲਤਾ ਲਈ ਸਾਂਝੀ ਅਰਦਾਸ ਨਾਲ ਕੀਤਾ ਗਿਆ। ਇਸ ਮੌਕੇ ਹਾਜ਼ਰ ਲੋਕਾਂ ਵਿੱਚ ਨਵੇਂ ਸੈਸ਼ਨ ਲਈ ਨਵਾਂ ਉਤਸ਼ਾਹ ਅਤੇ ਆਤਮਿਕ ਤ੍ਰਿਪਤੀ ਭਰ ਦਿੱਤੀ।