‘ਗੁੱਡ ਟੱਚ ਅਤੇ ਬੈੱਡ ਟੱਚ’ ਵਿਸ਼ੇ ’ਤੇ ਸੈਸ਼ਨ ਕਰਵਾਇਆ
“ਗੁੱਡ ਟੱਚ ਅਤੇ ਬੈੱਡ ਟੱਚ” ਵਿਸ਼ੇ ‘ਤੇ ਸੈਸ਼ਨ ਆਯੋਜਿਤ
Publish Date: Tue, 19 May 2026 04:49 PM (IST)
Updated Date: Tue, 19 May 2026 04:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਡੀਏਵੀ ਪਬਲਿਕ ਸਕੂਲ, ਪਟਿਆਲਾ ਵੱਲੋਂ ਤੀਜੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਲਈ ‘ਗੁੱਡ ਟੱਚ ਅਤੇ ਬੈੱਡ ਟੱਚ’ ਵਿਸ਼ੇ ‘ਤੇ ਜਾਣਕਾਰੀਪੂਰਨ ਅਤੇ ਸੰਵਾਦਾਤਮਕ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਦਾ ਪ੍ਰਾਇਮਰੀ ਵਿੰਗ ਦੀ ਕੋਆਰਡੀਨੇਟਰ ਪ੍ਰਿਆ ਕਪੂਰ ਵੱਲੋਂ ਕੀਤਾ ਗਿਆ, ਜਿਸ ਵਿਚ ਲਗਭਗ 600 ਵਿਦਿਆਰਥੀਆਂ ਨੇ ਭਾਗ ਲਿਆ। ਸੈਸ਼ਨ ਦਾ ਮੁੱਖ ਉਦੇਸ਼ ਬੱਚਿਆਂ ਨੂੰ ਨਿੱਜੀ ਸੁਰੱਖਿਆ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਉਮਰ ਅਨੁਸਾਰ ਸੰਵੇਦਨਸ਼ੀਲ ਢੰਗ ਨਾਲ ਜਾਣਕਾਰੀ ਪ੍ਰਦਾਨ ਕਰਨਾ ਸੀ। ਜਿਨ੍ਹਾਂ ਵਿਚ ਨਿੱਜੀ ਸੁਰੱਖਿਆ ਤੇ ਸਰੀਰਕ ਸੀਮਾਵਾਂ ਬਾਰੇ ਜਾਣਕਾਰੀ ਦੇਣਾ, ਸੁਰੱਖਿਅਤ ਅਤੇ ਅਸੁਰੱਖਿਅਤ ਛੂਹ ਵਿਚ ਅੰਤਰ ਸਮਝਾਉਣਾ, ਅਸਹਜ ਮਹਿਸੂਸ ਹੋਣ ‘ਤੇ ਨਿਡਰ ਹੋ ਕੇ ਆਪਣੀ ਗੱਲ ਕਹਿਣ ਅਤੇ ਮਦਦ ਮੰਗਣ ਲਈ ਪ੍ਰੇਰਿਤ ਕਰਨਾ, ਭਰੋਸੇਯੋਗ ਵੱਡਿਆਂ ਨਾਲ ਆਪਣੀ ਗੱਲ ਸਾਂਝੀ ਕਰਨ ਦੀ ਮਹੱਤਤਾ ਸਮਝਾਉਣਾ ਵਰਗੀਆਂ ਮਹੱਤਵਪੂਰਨ ਗੱਲਾਂ ਬਾਰੇ ਜਾਣੂ ਕਰਵਾਇਆ ਗਿਆ। ਸੈਸ਼ਨ ਦੌਰਾਨ ਖੁੱਲ੍ਹੀ ਗੱਲਬਾਤ ਅਤੇ ਸਵੈ-ਜਾਗਰੂਕਤਾ ਦੇ ਮਹੱਤਵ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਸਕੂਲ ਦਾ ਮੰਨਣਾ ਹੈ ਕਿ ਜਾਗਰੂਕਤਾ ਅਤੇ ਸਿੱਖਿਆ ਹੀ ਹਰ ਬੱਚੇ ਲਈ ਸੁਰੱਖਿਅਤ ਅਤੇ ਸਹਿਯੋਗਪੂਰਨ ਮਾਹੌਲ ਬਣਾਉਣ ਵੱਲ ਮਹੱਤਵਪੂਰਨ ਕਦਮ ਹਨ। ਮਾਪਿਆਂ ਨੂੰ ਵੀ ਬੇਨਤੀ ਕੀਤੀ ਗਈ ਕਿ ਉਹ ਘਰ ਵਿਚ ਬੱਚਿਆਂ ਨਾਲ ਇਸ ਵਿਸ਼ੇ ’ਤੇ ਖੁੱਲ੍ਹ ਕੇ ਗੱਲਬਾਤ ਕਰਨ ਅਤੇ ਇਨ੍ਹਾਂ ਸਿੱਖਿਆਵਾਂ ਨੂੰ ਹੋਰ ਮਜ਼ਬੂਤ ਬਣਾਉਣ। ਇਹ ਪ੍ਰੋਗਰਾਮ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਅਤੇ ਸਕਾਰਾਤਮਕ ਪ੍ਰਤੀਕਿਰਿਆ ਨਾਲ ਸਫਲਤਾਪੂਰਵਕ ਸੰਪੰਨ ਹੋਇਆ।