ਡੀਏਵੀ ਸਕੂਲ ਪਟਿਆਲਾ ’ਚ ਮਜ਼ਦੂਰ ਦਿਵਸ ਮਨਾਇਆ
ਡੀਏਵੀ ਸਕੂਲ ਪਟਿਆਲਾ ’ਚ ਮਜ਼ਦੂਰ ਦਿਵਸ ਮਨਾਇਆ
Publish Date: Fri, 01 May 2026 04:27 PM (IST)
Updated Date: Fri, 01 May 2026 04:29 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਡੀਏਵੀ ਪਬਲਿਕ ਸਕੂਲ ਭੂਪਿੰਦਰਾ ਰੋਡ ਪਟਿਆਲਾ ਵਿਚ ਮਜ਼ਦੂਰ ਦਿਵਸ ਮਨਾਇਆ ਗਿਆ, ਜਿਸ ਵਿਚ ਸਕੂਲ ਦੇ ਕਲਾਸ ਫੋਰਥ ਕਰਮਚਾਰੀਆਂ ਦੇ ਅਮੂਲ ਯੋਗਦਾਨ ਨੂੰ ਸਨਮਾਨ ਦਿੱਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਇਕ ਵਿਸ਼ੇਸ਼ ਸਭਾ ਨਾਲ ਹੋਈ, ਜਿਸ ਵਿਚ ਮਿਹਨਤ ਦੀ ਇਜ਼ੱਤ ਅਤੇ ਸੰਸਥਾ ਦੇ ਸੁਚਾਰੂ ਚੱਲਣ ਵਿਚ ਹਰ ਇਕ ਵਿਅਕਤੀ ਦੀ ਭੂਮਿਕਾ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਇੱਕ ਸੋਚਣ ਲਈ ਮਜਬੂਰ ਕਰਨ ਵਾਲਾ ਨਾਟਕ ਪੇਸ਼ ਕੀਤਾ ਗਿਆ, ਜਿਸ ’ਚ ਸਹਾਇਕ ਸਟਾਫ ਦੀ ਮਿਹਨਤ, ਸਮਰਪਣ ਅਤੇ ਰੋਜ਼ਾਨਾ ਦੇ ਯੋਗਦਾਨ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਦਰਸਾਇਆ ਗਿਆ ਅਤੇ ਉਨ੍ਹਾਂ ਨੂੰ ਮਿਲਣ ਵਾਲੇ ਸਤਿਕਾਰ ਦੀ ਲੋੜ ਨੂੰ ਉਭਾਰਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਅਨੁ ਤਿਵਾਰੀ ਨੇ ਵਿਦਿਆਰਥੀਆਂ ਅਤੇ ਸਟਾਫ ਦੇ ਯਤਨਾਂ ਦੀ ਸਰਾਹਨਾ ਕੀਤੀ ਅਤੇ ਕਰਮਚਾਰੀਆਂ ਨੂੰ ਹੱਥੋਂ ਬਣੇ ਕਾਰਡ ਭੇਟ ਕੀਤੇ। ਇਹ ਕਾਰਡ ਵਿਦਿਆਰਥੀਆਂ ਵੱਲੋਂ ਸੋਸ਼ਲ ਸਟਡੀਜ਼ ਵਿਭਾਗ ਦੀ ਰਹਿਨੁਮਾਈ ਹੇਠ ਪਿਆਰ ਅਤੇ ਧੰਨਵਾਦ ਦੇ ਭਾਵ ਨਾਲ ਤਿਆਰ ਕੀਤੇ ਗਏ ਸਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਸੰਬੋਧਨ ਕਰਦਿਆਂ ਮਜ਼ਦੂਰ ਦਿਵਸ ਦੀ ਮਹੱਤਤਾ ਬਾਰੇ ਗੱਲ ਕੀਤੀ।