ਪਿੰਡ ਭੱਲ ਮਾਜਰਾ ਵਿਖੇ ਪਹਿਲਾ ਦਸ਼ਤਾਰ ਮੁਕਾਬਲਾ ਕਰਵਾਇਆ
ਪਿੰਡ ਭੱਲ ਮਾਜਰਾ ਵਿਖੇ ਪਹਿਲਾ ਦਸ਼ਤਾਰ ਮੁਕਾਬਲਾ ਕਰਵਾਇਆ
Publish Date: Mon, 27 Apr 2026 04:32 PM (IST)
Updated Date: Mon, 27 Apr 2026 04:34 PM (IST)

ਗੁਰਦੀਪ ਟਿਵਾਣਾ, ਪੰਜਾਬੀ ਜਾਗਰਣ, ਭਾਦਸੋਂ : ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਐਨਆਰਆਈ ਨੌਜਵਾਨਾਂ ਵਲੋਂ ਪਿੰਡ ਭੱਲ ਮਾਜਰਾ ਵਿਖੇ ਪਹਿਲਾ ਦਸਤਾਰਬੰਦੀ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਦਸਤਾਰ ਮੁਕਾਬਲੇ ਦੇ ਜੱਜ ਸਾਹਿਬਾਨ ਭਾਈ ਜਗਪ੍ਰੀਤ ਸਿੰਘ ਤੇ ਭਾਈ ਅਮਨਪ੍ਰੀਤ ਸਿੰਘ ਧੂਰੀ ਉਨ੍ਹਾਂ ਦੀ ਅਗਵਾਈ ਹੇਠ 6 ਤੋ 13 ਸਾਲ ਦੇ ਬੱਚੇ 14 ਤੋ 18 ਸਾਲ ਅਤੇ 19 ਸਾਲ ਤੋਂ ਓਪਨ ਤੱਕ ਦੇ ਨੌਜਵਾਨਾਂ ਨੇ ਦਸਤਾਰਾਂ ਸਜਾਈਆਂ ਗਈਆਂ। ਇਸ ਮੌਕੇ ਜੇਤੂ ਨੌਜਵਾਨਾਂ ਨੂੰ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਆਗੂ ਭਾਈ ਬਲਜਿੰਦਰ ਸਿੰਘ ਪਰਵਾਨਾ ਤੇ ਹੈੱਡ ਗ੍ਰੰਥੀ ਗਿਆਨੀ ਹਰਜਿੰਦਰ ਸਿੰਘ ਭੱਲ ਮਾਜਰਾ ਉਨ੍ਹਾਂ ਵੱਲੋਂ ਨਕਦ ਇਨਾਮ ਅਤੇ ਸੋਹਣੀ ਟਰਾਫੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਦਸ਼ਤਾਰ ਮੁਕਾਬਲੇ ’ਚ ਭਾਈ ਨਵਜੋਤ ਸਿੰਘ ਕਨੇਡਾ,ਪੈਰੀ ਕੈਨੇਡਾ, ਜਸ਼ਨ ਕੈਨੇਡਾ ਗਗਨ ਕੈਨੇਡਾ ਤੇ ਨਵਦੀਪ ਸਿੰਘ ਕੈਨੇਡਾ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਅਤੇ ਸਹਿਯੋਗ ਦਿੱਤਾ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਸਰਪੰਚ ਠੇਕੇਦਾਰ ਅਵਤਾਰ ਸਿੰਘ, ਮਾਸਟਰ ਧਰਮ ਸਿੰਘ ਖੂਬੜ, ਨੰਬਰਦਾਰ ਅਮਨਦੀਪ ਸਿੰਘ, ਰਜਵੰਤ ਸਿੰਘ ਆੜ੍ਹਤੀਆ, ਕਮੇਟੀ ਦੇ ਸਾਬਕਾ ਪ੍ਰਧਾਨ ਸਤਨਾਮ ਸਿੰਘ,ਕਿੰਦਰ ਸਿੰਘ, ਸੁਰਜੀਤ ਸਿੰਘ ਖੂਬੜ, ਬਲਦੇਵ ਸਿੰਘ ਗਿੱਲ, ਰਾਮ ਸਿੰਘ, ਬਾਬਾ ਰਾਜਵੰਤ ਸਿੰਘ, ਸੱਜਣ ਸਿੰਘ ਪਨੈਚ, ਜਸਵੀਰ ਸਿੰਘ ਬੀਟਾ, ਗੁਰਸਿਮਰਨ ਸਿੰਘ, ਸਤਵਿੰਦਰ ਸਿੰਘ ਪਨੈਚ, ਪਿਆਰਾ ਸਿੰਘ ਖੱਟੜਾ, ਜਗਸੀਰ ਸਿੰਘ ਭੰਗੂ, ਹਰਨੀਤ ਸਿੰਘ ਆਦਿ ਹਾਜ਼ਰ ਸਨ।