ਬਜ਼ੁਰਗ ਨਾਲ 17.50 ਲੱਖ ਦੀ ਸਾਈਬਰ ਠੱਗੀ
ਬਜ਼ੁਰਗ ਨਾਲ 17.50 ਲੱਖ ਦੀ ਸਾਈਬਰ ਠੱਗੀ
Publish Date: Thu, 07 May 2026 07:33 PM (IST)
Updated Date: Fri, 08 May 2026 04:18 AM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼ਾਤਿਰ ਠੱਗਾਂ ਵੱਲੋਂ ਇਕ ਬਜ਼ੁਰਗ ਨੂੰ ਵਿਦੇਸ਼ ’ਚ ਬੈਠੇ ਉਸ ਦੇ ਪੁੱਤ ਦੇ ਐਕਸੀਡੈਂਟ ਦਾ ਝਾਂਸਾ ਦੇ ਕੇ 17.50 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਪੁਲਿਸ ਦੇ ਸਾਈਬਰ ਸੈੱਲ ਵੱਲੋਂ ਇਸ ਸਬੰਧੀ ਗੁਰਮੀਤ ਸਿੰਘ ਪੁੱਤਰ ਜਗਨ ਨਾਥ ਵਾਸੀ ਬਸੀ ਪਠਾਣਾਂ ਵੱਲੋਂ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਠੱਗਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਮੋਬਾਈਲ ਫ਼ੋਨ ’ਤੇ ਵਿਦੇਸ਼ੀ ਨੰਬਰ ਤੋਂ ਵ੍ਹਟਸਐਪ ਕਾਲ ਆਈ ਕਿ ਉਸ ਦਾ ਲੜਕਾ ਰਵਿੰਦਰ ਸਿੰਘ, ਜੋ ਆਸਟਰੀਆ ’ਚ ਰਹਿੰਦਾ ਹੈ, ਉਸ ਦਾ ਐਕਸੀਡੈਂਟ ਹੋ ਗਿਆ ਹੈ। ਠੱਗਾਂ ਨੇ ਕਿਹਾ ਕਿ ਜੇ ਉਹ ਆਪਣੇ ਪੁੱਤ ਨੂੰ ਬਚਾਉਣਾ ਚਾਹੁੰਦਾ ਹੈ ਤਾਂ ਤੁਰੰਤ ਪੈਸੇ ਟ੍ਰਾਂਸਫਰ ਕਰੇ। ਇਸ ’ਤੇ ਸ਼ਿਕਾਇਤਕਰਤਾ ਡਰ ਗਿਆ ਅਤੇ ਉਸ ਨੇ ਵੱਖ-ਵੱਖ ਤਿੰਨ ਬੈਂਕ ਖਾਤਿਆਂ ’ਚੋਂ 17 ਲੱਖ 50 ਹਜ਼ਾਰ 117 ਰੁਪਏ ਠੱਗਾਂ ਦੇ ਕਹੇ ਮੁਤਾਬਕ ਆਰਟੀਜੀਐਸ ਕਰ ਦਿੱਤੇ। ਮੁਦਈ ਨੇ ਦੱਸਿਆ ਕਿ ਉਸ ਨੂੰ ਬਾਅਦ ’ਚ ਪਤਾ ਲੱਗਾ ਕਿ ਉਸ ਨਾਲ ਸਾਈਬਰ ਫਰਾਡ ਹੋ ਗਿਆ ਹੈ। ਇਸ ਮਾਮਲੇ ’ਚ ਤਫਤੀਸ਼ ਦੀ ਜ਼ਿੰਮੇਵਾਰੀ ਸਹਾਇਕ ਥਾਣੇਦਾਰ ਲਛਮਣ ਸਿੰਘ ਨੂੰ ਸੌਂਪੀ ਗਈ ਹੈ।