ਨੂੰਹ ਵੱਲੋਂ ਸਹੁਰੇ ਪਰਿਵਾਰ ਦੀ ਕੀਤੀ ਕੁੱਟਮਾਰ, 5 ਨਾਮਜ਼ਦ
ਨੂੰਹ ਵੱਲੋਂ ਸਹੁਰੇ ਪਰਿਵਾਰ ਦੀ ਕੀਤੀ ਕੁੱਟਮਾਰ, 5 ਨਾਮਜ਼ਦ
Publish Date: Mon, 18 May 2026 06:15 PM (IST)
Updated Date: Mon, 18 May 2026 06:18 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਥਾਣਾ ਸਿਟੀ ਪੁਲਿਸ ਨੇ ਨੂੰਹ ਵੱਲੋਂ ਸਹੁਰੇ ਪਰਿਵਾਰ ਦੇ ਮਕਾਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਆਪਣੇ ਅਣਪਛਾਤੇ ਸਾਥੀਆਂ ਨਾਲ ਉਨ੍ਹਾਂ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਨੂੰਹ ਸਮੇਤ 5 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਸਿਟੀ ਪੁਲਿਸ ਕੋਲ ਕੇਵਲ ਕ੍ਰਿਸ਼ਨ ਵਾਸੀ ਮਕਾਨ ਨੰਬਰ 351 ਕੁਲਦੀਪ ਨਗਰ ਹਾਲ ਕਿਰਾਏਦਾਰ ਗਊਸ਼ਾਲਾ ਰੋਡ ਨੀਲਪੁਰ ਨੇ ਬਿਆਨ ਦਰਜ ਕਰਵਾਏ ਹਨ ਕਿ ਸੋਨੀਆ ਉਸਦੀ ਨੂੰਹ ਹੈ ਤੇ ਉਸਦੇ ਮਕਾਨ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਲੰਘੇ ਦਿਨੀਂ ਰਾਤ 9 ਵਜੇ ਸੋਨੀਆ ਆਪਣੇ ਨਾਲ 4 ਅਣਪਛਾਤੇ ਵਿਅਕਤੀਆਂ ਨੂੰ ਲੈ ਕੇ ਆਈ ਤੇ ਉਨ੍ਹਾਂ ਦੇ ਘਰ ਦੇ ਤਾਲੇ ਤੋੜ ਦਿੱਤੇ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਥਾਣਾ ਸਿਟੀ ਪੁਲਿਸ ਨੇ ਕੇਵਲ ਕ੍ਰਿਸ਼ਨ ਦੀ ਨੂੰਹ ਸੋਨੀਆ ਅਤੇ ਉਸਦੇ 4 ਸਾਥੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।