5 ਕਿੱਲੋ ਗਾਂਜੇ ਸਣੇ ਇੱਕ ਕਾਬੂ
5 ਕਿਲੋ ਗਾਂਜੇ ਸਣੇ ਇੱਕ ਕਾਬੂ
Publish Date: Fri, 17 Apr 2026 08:58 PM (IST)
Updated Date: Sat, 18 Apr 2026 04:15 AM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ: ਥਾਣਾ ਸਦਰ ਪੁਲਿਸ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਰਾਜਪੁਰਾ ਸਰਹਿੰਦ ਰੋਡ ਉੱਤੇ ਏਜੀਐਮ ਰਿਜ਼ੋਰਟ ਨੇੜੇ ਨਾਕਾਬੰਦੀ ਕਰ ਕੇ ਇੱਕ ਵਿਅਕਤੀ ਨੂੰ 5 ਕਿੱਲੋ ਗਾਂਜੇ ਸਮੇਤ ਗ੍ਰਿਫਤਾਰ ਕਰ ਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਪੁਲਿਸ ਦੇ ਐੱਸਐੱਚਓ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਵੱਲੋਂ ਪੁਲਿਸ ਪਾਰਟੀ ਸਮੇਤ ਜਦੋਂ ਰਾਜਪੁਰਾ ਸਰਹਿੰਦ ਰੋਡ ਉੱਤੇ ਏਜੀਐਮ ਰਿਜ਼ੋਰਟ ਨੇੜੇ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਉੱਤੇ ਉਸਦੇ ਸਮਾਨ ਦੀ ਤਲਾਸ਼ੀ ਲਈ ਗਈ ਤਾਂ ਉਸਦੇ ਵਿੱਚੋਂ ਪੰਜ ਕਿਲੋ ਗਾਂਜਾ ਬਰਾਮਦ ਹੋਇਆ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਪੰਕਜ ਠਾਕੁਰ ਵਾਸੀ ਹਰੀਪੁਰ ਕੋਅਰੀ ਟੋਲਾ ਬਿਹਾਰ ਵਜੋਂ ਹੋਈ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਉਸ ਦਾ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਇਸ ਗਾਂਜੇ ਨੂੰ ਕਿੱਥੋਂ ਲਿਆਇਆ ਸੀ ਤੇ ਅੱਗੇ ਕਿੱਥੇ ਸਪਲਾਈ ਕੀਤਾ ਜਾਣਾ ਸੀ।