ਨੌਜਵਾਨ ਲਾਈਟਰ, ਫ਼ੋਇਲ ਪੇਪਰ ਤੇ ਪਾਈਪ ਸਮੇਤ ਕਾਬੂ
ਨੌਜਵਾਨ ਲਾਈਟਰ, ਫ਼ੋਇਲ ਪੇਪਰ ਅਤੇ ਪਾਈਪ ਸਮੇਤ ਕਾਬੂ
Publish Date: Sat, 21 Feb 2026 06:12 PM (IST)
Updated Date: Sat, 21 Feb 2026 06:15 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸਿਟੀ ਪੁਲਸ ਨੇ ਹੈਰੋਇਨ ਦਾ ਸੇਵਨ ਕਰ ਰਹੇ ਇੱਕ ਨੌਜਵਾਨ ਨੂੰ ਲਾਈਟਰ, ਫ਼ੋਇਲ ਪੇਪਰ ਅਤੇ ਫ਼ੋਇਲ ਪਾਈਪ ਸਮੇਤ ਕਾਬੂ ਕਰ ਕੇ ਉਸ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਸੂਰਜ ਕੁਮਾਰ ਵਾਸੀ ਮਲਕਾਣਾ ਪੱਤੀ ਸਮਾਣਾ ਵਜੋਂ ਹੋਈ ਹੈ। ਸਿਟੀ ਪੁਲਸ ਇੰਚਾਰਜ ਸਬ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਭਾਖੜਾ ਪੁਲ ਪਟਿਆਲਾ ਰੋਡ ’ਤੇ ਮੌਜੂਦ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਨੌਜਵਾਨ ਨਾਮਧਾਰੀ ਕਾਲੋਨੀ ਰੋਡ ’ਤੇ ਬੈਠਾ ਨਸ਼ਾ ਕਰ ਰਿਹਾ ਹੈ। ਪੁਲਸ ਪਾਰਟੀ ਵੱਲੋਂ ਮਾਰੇ ਗਏ ਛਾਪੇ ਦੌਰਾਨ ਇੱਕ ਲਾਈਟਰ, ਇੱਕ ਫ਼ੋਇਲ ਪੇਪਰ ਅਤੇ ਫ਼ੋਇਲ ਪੇਪਰ ਦੀ ਪਾਈਪ ਬਰਾਮਦ ਹੋਣ ’ਤੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਅਧਿਕਾਰੀ ਅਨੁਸਾਰ ਮਾਣਯੋਗ ਅਦਾਲਤ ਦੇ ਹੁਕਮਾਂ ’ਤੇ ਮੁਲਜ਼ਮ ਨੂੰ ਨਸ਼ਾ ਛੁਡਾਊ ਕੇਂਦਰ ਭੇਜਿਆ ਜਾ ਰਿਹਾ ਹੈ।