ਠੇਕਾ ਮੁਲਾਜ਼ਮਾਂ ਵਲੋਂ ਦਿੜ੍ਹਬਾ ’ਚ ਚੌਥੇ ਦਿਨ ਧਰਨਾ ਲਗਾਤਾਰ ਜਾਰੀ
ਠੇਕਾ ਮੁਲਾਜ਼ਮਾਂ ਵਲੋਂ ਦਿੜ੍ਹਬਾ ’ਚ ਚੌਥੇ ਦਿਨ ਧਰਨਾ ਲਗਾਤਾਰ ਜਾਰੀ
Publish Date: Sun, 31 May 2026 05:19 PM (IST)
Updated Date: Mon, 01 Jun 2026 04:08 AM (IST)

ਦਿੜ੍ਹਬਾ ਸ਼ਹਿਰ ਦੇ ਅੰਦਰ ਪਰਿਵਾਰਾਂ ਸਣੇ ਕੱਢਿਆ ਰੋਸ ਮਾਰਚ ਵਿੱਤ ਮੰਤਰੀ ਦੇ ਦਫਤਰ ਅੱਗੇ ਠੇਕਾ ਮੁਲਾਜ਼ਮਾਂ ਨੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਆਪਣੇ ਪੱਕੇ ਰੋਜ਼ਗਾਰ ਅਤੇ ਗੁਜ਼ਾਰੇ ਯੋਗੀ ਤਨਖਾਹ ਦੀ ਪ੍ਰਾਪਤੀ ਲਈ ਸਬ ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜ੍ਹਬਾ ਅੰਦਰ ਠੇਕਾ ਮੁਲਾਜ਼ਮਾਂ ਦਾ ਧਰਨਾ ਅਨਾਜ ਮੰਡੀ ਦੇ ਅੰਦਰ ਚੌਥੇ ਦਿਨ ਵਿੱਚ ਦਾਖਿਲ ਹੋ ਚੁੱਕਾ ਹੈ। ਧਰਨਾਕਾਰੀਆਂ ਵੱਲੋਂ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਸ਼ਹਿਰ ਵਿੱਚ ਰੋਸ ਮਾਰਚ ਕਰਦਿਆਂ ਹਰਪਾਲ ਸਿੰਘ ਚੀਮਾ ਦੇ ਦਫਤਰ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸੂਬਾ ਆਗੂ ਸ਼ੇਰ ਸਿੰਘ ਖੰਨਾ, ਰਮਨਦੀਪ ਸਿੰਘ, ਲਛਮਣ ਸਿੰਘ ਧੂਰੀ, ਬਲਿਹਾਰ ਸਿੰਘ, ਜਗਰੂਪ ਸਿੰਘ ਤੇ ਗੁਰਵਿੰਦਰ ਸਿੰਘ ਪੰਨੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀ ਸਰਕਾਰਾਂ ਦੇ ਵਾਂਗ ਇਹ ਭਗਵੰਤ ਮਾਨ ਦੀ ਸਰਕਾਰ ਵੀ ਲਾਰੇ ਲਾ ਕੇ ਆਪਣਾ ਟਾਈਮ ਟਪਾ ਰਹੀ ਹੈ। ਉਨਾਂ ਕਿਹਾ ਪੰਜਾਬ ਸਰਕਾਰ ਠੇਕੇਦਾਰਾਂ ਕੰਪਨੀ ਸੁਸਾਇਟੀਆਂ ਨੂੰ ਬਾਹਰ ਕੱਢ ਕੇ ਇਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ ਕਰਕੇ ਰੈਗੂਲਰ ਕਰੇ। ਅੱਜ ਮਹਿੰਗਾਈ ਦੇ ਯੁੱਗ ਵਿੱਚ ਗਿਆਰਾਂ ਹਜ਼ਾਰ ਵਿੱਚ ਗੁਜਾਰਾ ਕਰਨਾ ਅਸੰਭਵ ਹੈ। ਉਨਾਂ ਕਿਹਾ ਜਿੰਨਾ ਸਮਾਂ ਪੰਜਾਬ ਸਰਕਾਰ ਪੰਜਾਬ ਅੰਦਰ ਫਰਦ ਕੇਂਦਰ ਕੰਪਿਊਟਰ ਅਪਰੇਟਰ, ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਵੇਰਕਾ, ਜਲ ਸਪਲਾਈ ਸੈਨੀਟੇਸ਼ਨ, ਮਾਰਕਫੈਡ, ਵੇਅਰ ਹਾਊਸ, ਕੋਆਪਰੇਟਿਵ ਅਦਾਰੇ , ਪੀਡਬਲਯੂਡੀ ਇਲੈਕਟਰੀਕਲ , ਪਾਵਰਕਾਮ ਥਰਮਲਾ ਆਦਿ ਵਿੱਚ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਵਿਭਾਗ ਵਿੱਚ ਮਰਜ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਜੇਕਰ ਸਰਕਾਰ 2 ਜੂਨ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਅਤੇ ਸਰਕਾਰ ਦੇ ਨੁਮਾਇੰਦਿਆਂ ਨਾਲ ਹੋਣ ਵਾਲੀ ਮੀਟਿੰਗ ਵਿੱਚ ਸਾਡੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ 2 ਜੂਨ ਨੂੰ ਮੀਟਿੰਗ ਤੋਂ ਬਾਅਦ ਅਨਾਜ ਮੰਡੀ ਦਿੜ੍ਹਬਾ ਤੋਂ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਗਗਨਦੀਪ ਸਿੰਘ ਸੁਨਾਮ, ਜਸਵੀਰ ਸਿੰਘ ਭੀਖੀ, ਵੀਰਪਾਲ ਕੌਰ ਬਰਨਾਲਾ, ਸੰਦੀਪ ਕੌਰ ਬਰਨਾਲਾ, ਕਰਮਜੀਤ ਸਿੰਘ ਮਲੋਟ, ਲਛਮਣ ਸਿੰਘ ਲਹਿਰਾ, ਅਸ਼ਵਨੀ ਕੁਮਾਰ ਦਿੜ੍ਹਬਾ, ਬੀਰਬਲ ਭੀਖੀ, ਰਾਜ ਕੌਰ ਮੋਹਾਲੀ, ਜਸਵੀਰ ਕੌਰ ਸੰਗਰੂਰ, ਪ੍ਰਮੋਦ ਕੁਮਾਰ ਖਨੋਰੀ, ਪਰਦੀਪ ਸਿੰਘ ਛਾਹੜ ਆਦਿ ਹਾਜ਼ਰ ਸਨ।