ਵਰਕਰ ਲੋਕਾਂ ਨੂੰ ਅਕਾਲੀ ਦਲ ਦੀਆਂ ਨੀਤੀਆਂ ਤੋਂ ਕਰਵਾਉਣ ਜਾਗਰੂਕ : ਭੁੱਟਾ
ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਪਾਰਟੀ ਉਮੀਦਵਾਰਾਂ ਨਾਲ ਕੀਤੀ ਅਹਿਮ ਮੀਟਿੰਗ
Publish Date: Tue, 19 May 2026 06:06 PM (IST)
Updated Date: Tue, 19 May 2026 06:09 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਨਗਰ ਕੌਂਸਲ ਸਰਹਿੰਦ ਦੀਆਂ ਹੋਣ ਵਾਲੀਆਂ ਚੋਣਾਂ ਵਿਚ ਪਾਰਟੀ ਦੇ ਉਮੀਦਵਾਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ। ਉਨ੍ਹਾਂ ਪਾਰਟੀ ਉਮੀਦਵਾਰਾਂ ਨੂੰ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀਆਂ ਗੱਪਾਂ ਤੋਂ ਦੁਖੀ ਹੋ ਚੁੱਕੇ ਹਨ ਇਸ ਲਈ ਲੋਕਾਂ ਦੇ ਘਰ ਘਰ ਜਾ ਕੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨਾਲ ਜੋੜਿਆ ਜਾਵੇ ਤਾਂ ਜੋ ਇਨ੍ਹਾਂ ਚੋਣਾਂ ਵਿਚ ਪਾਰਟੀ ਨੂੰ ਵੱਡੀ ਜਿੱਤ ਹਾਸਿਲ ਹੋ ਸਕੇ। ਭੁੱਟਾ ਨੇ ਕਿਹਾ ਕਿ ਕਿ ਨਗਰ ਕੌਂਸਲ ਚੋਣਾਂ ਵਾਰਡਾਂ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਅਤੇ ਵਾਰਡ ਵਾਸੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੇ ਮੁੱਦਿਆਂ ਤੇ ਲੜੀਆਂ ਜਾਣਗੀਆਂ ਕਿਉਂਕਿ ਇਹ ਉਹ ਮੁੱਦੇ ਹਨ ਜਿਨਾਂ ਨੂੰ ਆਮ ਆਦਮੀ ਪਾਰਟੀ ਨੇ ਵਿਸਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਭਲੀ ਭਾਂਤ ਆਮ ਆਦਮੀ ਪਾਰਟੀ ਦੀਆਂ ਗੱਪਾਂ ਤੋਂ ਜਾਣੂ ਹੋ ਚੁੱਕੇ ਹਨ ਅਤੇ ਲੋਕਾਂ ਨੂੰ ਇਹ ਵੀ ਪਤਾ ਚੱਲ ਚੁੱਕਾ ਹੈ ਕਿ ਪੰਜਾਬ ਦਾ ਭਲਾ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਚ ਹੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਜਿੱਤ ਦਵਾਉਣਗੇ ਜਿਸ ਤੋਂ ਬਾਅਦ ਸਰਹਿੰਦ ਸ਼ਹਿਰ ਵਿਚ ਵਿਕਾਸ ਕਾਰਜਾਂ ਦੀ ਹਨੇਰੀ ਸ਼ੁਰੂ ਹੋਵੇਗੀ। ਇਸ ਮੌਕੇ ਸੀਨੀਅਰ ਅਕਾਲੀ ਆਗੂ ਨਿਰਮਲ ਕੁਮਾਰ ਬ੍ਰਾਹਮਣ ਮਾਜਰਾ ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਕਾਲੀ ਦਲ ਦਾ ਜਥੇਬੰਦਕ ਸਕੱਤਰ ਲਗਾਇਆ ਗਿਆ ਅਤੇ ਹਰਵਿੰਦਰ ਸਿੰਘ ਬੱਬਲ ਸੀਨੀਅਰ ਅਕਾਲੀ ਆਗੂ ਚੋਣ ਇੰਚਾਰਜ ਸਰਹਿੰਦ ਨਗਰ ਕੌਂਸਲ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬਲਵਿੰਦਰ ਕੌਰ ਤਲਾਣੀਆਂ ਵਾਰਡ ਨੰਬਰ 1, ਹਰਜੀਤ ਕੌਰ ਵਾਰਡ ਨੰਬਰ 2, ਲਖਬੀਰ ਕੌਰ ਵਾਰਡ ਨੰਬਰ 3, ਕੁਲਵੀਰ ਸਿੰਘ ਸੋਨੀ ਵਾਰਡ ਨੰਬਰ 4, ਅਮਰਜੀਤ ਕੌਰ ਵਾਰਡ ਨੰਬਰ 6, ਜਸਵੀਰ ਕੌਰ ਵਾਰਡ ਨੰਬਰ 7, ਰਣਜੋਧ ਵੀਰ ਸਿੰਘ ਵਾਰਡ ਨੰਬਰ 8, ਪੰਕਜ ਸ਼ਰਮਾ ਵਾਰਡ ਨੰਬਰ 9, ਤੇਜ਼ਿੰਦਰ ਸਿੰਘ ਕੋਹਲੀ ਵਾਰਡ ਨੰਬਰ 10, ਤਰੁਨ ਕੁਮਾਰੀ ਵਾਰਡ ਨੰਬਰ 11, ਬਲਵਿੰਦਰ ਸਿੰਘ ਵਾਰਡ ਨੰਬਰ 12, ਮੋਤੀ ਲਾਲ ਵਾਰਡ ਨੰਬਰ 13, ਸਰਬਜੀਤ ਸਿੰਘ ਵਾਰਡ ਨੰਬਰ 14, ਨਿਰਮਲ ਕੌਰ ਵਾਰਡ ਨੰਬਰ 15, ਸਰਤਾਜ ਸਿੰਘ ਵਾਰਡ ਨੰਬਰ 16, ਜਸਵਿੰਦਰ ਕੌਰ ਵਾਰਡ ਨੰਬਰ 17, ਗੁਰਜਸਜੀਤ ਸਿੰਘ ਵਾਰਡ ਨੰਬਰ 18, ਸਤਵਿੰਦਰ ਕੌਰ ਵਾਰਡ ਨੰਬਰ 19, ਸੁਖਵਿੰਦਰ ਸਿੰਘ ਵਾਰਡ ਨੰਬਰ 20, ਹਰਵਿੰਦਰ ਕੌਰ ਖਾਲਸਾ ਵਾਰਡ ਨੰਬਰ 21, ਗੁਰਪ੍ਰੀਤ ਸਿੰਘ ਵਾਰਡ ਨੰਬਰ 22 ਤੇ ਬਬਲਪ੍ਰੀਤ ਕੌਰ ਵਾਰਡ ਨੰਬਰ 23 ਮੌਜੂਦ ਸਨ।