ਕਾਂਗਰਸ ਦੇ ਵੱਖ ਵੱਖ ਵਾਰਡਾਂ ਦੇ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
ਵਿਕਾਸ ਕਾਰਜਾਂ ਦੇ ਦਮ ’ਤੇ ਨਗਰ ਕੌਂਸਲ ਚੋਣਾਂ ’ਚ ਵੱਡੀ ਜਿੱਤ ਦਰਜ ਕਰੇਗੀ ਕਾਂਗਰਸ : ਨਾਗਰਾ
Publish Date: Sat, 16 May 2026 06:34 PM (IST)
Updated Date: Sat, 16 May 2026 06:36 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸਰਹਿੰਦ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਦੇ ਅੰਤਿਮ ਦਿਨ ਕਾਂਗਰਸ ਪਾਰਟੀ ਦੇ ਵੱਖ-ਵੱਖ ਵਾਰਡਾਂ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਇਸ ਮੌਕੇ ਹਲਕਾ ਫਤਹਿਗੜ੍ਹ ਸਾਹਿਬ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਉਮੀਦਵਾਰਾਂ ਦਾ ਹੌਸਲਾ ਵਧਾਇਆ। ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲਿਆਂ ’ਚ ਵਾਰਡ ਨੰਬਰ 1 ਤੋਂ ਪਿਆਰੀ ਦੇਵੀ, ਵਾਰਡ ਨੰਬਰ 3 ਤੋਂ ਬਲਜਿੰਦਰ ਕੌਰ, ਵਾਰਡ ਨੰਬਰ 5 ਤੋਂ ਪ੍ਰਵੀਨ ਕੁਮਾਰੀ, ਵਾਰਡ ਨੰਬਰ 6 ਤੋਂ ਰਮਨ ਸਿੰਘ, ਵਾਰਡ ਨੰਬਰ 7 ਤੋਂ ਸੁਖਵਿੰਦਰ ਕੌਰ, ਵਾਰਡ ਨੰਬਰ 10 ਤੋਂ ਗੁਲਸ਼ਨ ਰਾਏ ਬੋਬੀ, ਵਾਰਡ ਨੰਬਰ 11 ਤੋਂ ਕੁਸਮ ਅਰੋੜਾ, ਵਾਰਡ ਨੰਬਰ 14 ਤੋਂ ਅਸ਼ੋਕ ਸੂਦ, ਵਾਰਡ ਨੰਬਰ 16 ਤੋਂ ਪਵਨ ਕਾਲੜਾ, ਵਾਰਡ ਨੰਬਰ 17 ਤੋਂ ਕਿਰਨਦੀਪ ਕੌਰ, ਵਾਰਡ ਨੰਬਰ 19 ਤੋਂ ਸਵੇਤਾ, ਵਾਰਡ ਨੰਬਰ 20 ਤੋਂ ਗੁਰਪ੍ਰੀਤ ਕੌਰ, ਵਾਰਡ ਨੰਬਰ 21 ਤੋਂ ਸਰਬਜੀਤ ਕੌਰ ਅਤੇ ਵਾਰਡ ਨੰਬਰ 22 ਤੋਂ ਰੁਪਿੰਦਰ ਕੌਰ ਸ਼ਾਮਲ ਹਨ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਲੀ ਬਲਾਕ ਪ੍ਰਧਾਨ ਸਰਹਿੰਦ ਗੁਰਮੁੱਖ ਸਿੰਘ ਪੰਡਰਾਲੀ, ਦਵਿੰਦਰ ਸਿੰਘ ਜੱਲਾ, ਧਰਮਿੰਦਰ ਸਿੰਘ ਨਬੀਪੁਰ, ਗੁਰਸ਼ਰਨ ਸਿੰਘ ਬਿੱਟੂ, ਅੰਮ੍ਰਿਤਪਾਲ ਸਿੰਘ ਨਿੱਟੂ, ਨਰਿੰਦਰ ਕੁਮਾਰ ਪ੍ਰਿੰਸ, ਮਨਦੀਪ ਭੀਮਾ, ਰਾਜੇਸ਼ ਕੁਮਾਰ, ਸੁਖਵਿੰਦਰ ਸਿੰਘ ਕਾਲਾ, ਹਰਿੰਦਰ ਸਿੰਘ ਮੂਲੇਪੁਰ, ਗੁਰਦੀਪ ਸਿੰਘ, ਜਸਵਿੰਦਰ ਸਿੰਘ, ਗੁਰਲਾਲ ਸਿੰਘ ਲਾਲੀ, ਸ਼ਿੰਦਰਪਾਲ ਸਿੰਘ, ਇੰਦਰਜੀਤ ਸਿੰਘ ਬੀਬੀਪੁਰ, ਗੁਰਜੰਟ ਸਿੰਘ, ਜਗਜੀਤ ਸਿੰਘ ਅਤੇ ਹਰਮਨਦੀਪ ਸਿੰਘ ਗੋਗੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ।