ਕਾਂਗਰਸੀ ਉਮੀਦਵਾਰ ਸੰਧੂ ਦੇ ਦਫ਼ਤਰ ਦਾ ਮਿਲਟੀ ਕੰਬੋਜ ਵੱਲੋਂ ਉਦਘਾਟਨ
ਕਾਂਗਰਸੀ ਉਮੀਦਵਾਰ ਸੋਨੀ ਸੰਧੂ ਦੇ ਦਫ਼ਤਰ ਦਾ ਮਿਲਟੀ ਕੰਬੋਜ ਨੇ ਕੀਤਾ ਉਦਘਾਟਨ
Publish Date: Wed, 20 May 2026 04:54 PM (IST)
Updated Date: Wed, 20 May 2026 04:58 PM (IST)

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਨਗਰ ਕੌਂਸਲ ਚੋਣਾਂ ਲਈ ਸ਼ਹਿਰ ਦੇ ਵਾਰਡ ਨੰਬਰ 4 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਸਿੰਘ ਸੋਨੀ ਸੰਧੂ ਦੇ ਦਫ਼ਤਰ ਦਾ ਉਦਘਾਟਨ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਸਪੁੱਤਰ ਨਿਰਭੈ ਸਿੰਘ ਮਿਲਟੀ ਕੰਬੋਜ ਨੇ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਕੀਤਾ। ਦਫ਼ਤਰ ਦੇ ਉਦਘਾਟਨ ਤੋਂ ਪਹਿਲਾਂ ਬਾਬਾ ਰਣਜੀਤ ਸਿੰਘ ਨੇ ਸਰਬਤ ਦੇ ਭਲੇ ਤੇ ਚੋਣਾਂ ਵਿਚ ਚੜ੍ਹਦੀਕਲਾ ਦੀ ਅਰਦਾਸ ਕੀਤੀ। ਇਸ ਮੌਕੇ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਨਿਰਭੈ ਸਿੰਘ ਮਿਲਟੀ ਕੰਬੋਜ ਨੇ ਕਿਹਾਕਿ ਸੁਰਿੰਦਰ ਸਿੰਘ ਸੋਨੀ ਸੰਧੂ ਵੱਲੋਂ ਆਪਣੀ ਸਰਕਾਰ ਸਮੇਂ ਵਾਰਡ ਵਿਚ ਕਰਵਾਏ ਅਥਾਹ ਵਿਕਾਸ ਦੇ ਚਲਦੇ ਉਨਾਂ ਨੂੰ ਮੁੜ ਵਾਰਡ ਨੰਬਰ 4 ਤੋਂ ਉਮੀਦਵਾਰ ਬਣਾਇਆ ਗਿਆ ਹੈ। ਮਿਲਟੀ ਕੰਬੋਜ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਾਈਚਾਰਕ ਸਾਂਝ ਬਣਾਈ ਰੱਖਣ ਤੇ ਸ਼ਾਂਤਮਈ ਢੰਗ ਨਾ 26 ਮਈ ਨੂੰ ਆਪਣੀ ਇਕ ਇਕ ਵੋਟ ਦਾ ਭੁਗਤਾਨ ਕਰਨ। ਇਸ ਮੌਕੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ, ਅਵਤਾਰ ਸਿੰਘ ਬਬਲਾ, ਨੈਬ ਸਿੰਘ ਮਨੋਲੀ ਸੂਰਤ, ਵਾਰਡ ਨੰਬਰ 5 ਤੋਂ ਉਮੀਦਵਾਰ ਪ੍ਰੀਤੀ ਵਾਲੀਆ, ਜਸਵੰਤ ਸਿੰਘ ਖਟੜਾ, ਲੱਕੀ ਭੰਗੂ, ਡੈਟੀ ਵਾਲੀਆ, ਸੁਖਬੀਰ ਸਿੰਘ ਬਾਜਵਾ, ਸਰਦਾਰਾ ਸਿੰਘ, ਅਵਤਾਰ ਸਿੰਘ ਬਾਜਵਾ, ਧਰਮਿੰਦਰ ਸਿੰਘ, ਨੰਬਰਦਾਰ ਖੁਸ਼ਵਿੰਦਰ ਸਿੰਘ, ਹਰਵਿੰਦਰ ਸਿੰਘ ਜੰਗੂ, ਲਖਵੀਰ ਸਿੰਘ ਸੈਣੀ, ਅਮਰੀਕ ਸਿੰਘ ਵਾਲੀਆ, ਗੁਰਮੇਲ ਸਿੰਘ ਸੈਣੀ, ਅਮਰ ਸਿੰਘ ਸੈਣੀ, ਹਰਮੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮੌਜੂਦ ਸਨ।