ਕਾਂਗਰਸ ਵੱਲੋਂ ਵਧਦੀ ਮਹਿੰਗਾਈ ਖ਼ਿਲਾਫ਼ ਕੇਂਦਰ ਵਿਰੁੱਧ ਰੋਸ ਵਿਖਾਵਾ
ਕਾਂਗਰਸ ਵੱਲੋਂ ਵਧਦੀ ਮਹਿੰਗਾਈ ਖ਼ਿਲਾਫ਼ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ
Publish Date: Sun, 03 May 2026 05:49 PM (IST)
Updated Date: Sun, 03 May 2026 05:50 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਕਾਂਗਰਸ ਪਾਰਟੀ ਵੱਲੋਂ ਬਸੀ ਪਠਾਣਾਂ ’ਚ ਮਹਿੰਗਾਈ ਨੂੰ ਲੈ ਕੇ ਡਾ. ਮਨੋਹਰ ਦੀ ਅਗਵਾਈ ਹੇਠ ਜ਼ੋਰਦਾਰ ਰੋਸ ਵਿਖਾਵਾ ਕੀਤਾ ਗਿਆ। ਇਸ ਮੌਕੇ ਵਰਕਰਾਂ ਵੱਲੋਂ ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਸੀਨੀਅਰ ਕਾਂਗਰਸੀ ਨੇਤਾ ਡਾ. ਮਨੋਹਰ ਨੇ ਕਿਹਾ ਕਿ ਇਹ ਪ੍ਰਦਰਸ਼ਨ ਮਜ਼ਦੂਰ ਦਿਵਸ ਨੂੰ ਸਮਰਪਿਤ ਸੀ, ਕਿਉਂਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਬੇਤਹਾਸ਼ਾ ਵਾਧਾ ਕਰਕੇ ਨਾ ਸਿਰਫ਼ ਮਹਿੰਗਾਈ ਨੂੰ ਸਿਖਰ ’ਤੇ ਪਹੁੰਚਾ ਦਿੱਤਾ ਹੈ, ਸਗੋਂ ਗਰੀਬ ਮਜ਼ਦੂਰਾਂ ਲਈ ਰਸੋਈ ਪਕਾਉਣੀ ਵੀ ਔਖੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਹਰ ਵਰਗ ਪ੍ਰਭਾਵਿਤ ਹੋਵੇਗਾ। ਉਨ੍ਹਾਂ ਸਰਕਾਰ ਤੋਂ ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ ਫੌਰੀ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਓਮ ਪ੍ਰਕਾਸ਼ ਤਾਂਗੜੀ, ਕੌਂਸਲਰ ਕਰਮਜੀਤ ਸਿੰਘ ਢੀਂਡਸਾ, ਅਸ਼ੋਕ ਧੀਮਾਨ, ਰਮੇਸ਼ ਗੁਪਤਾ, ਕੇਸਰ ਸਿੰਘ ਹਵਾਰਾ ਕਲਾਂ, ਜਰਨੈਲ ਸਿੰਘ, ਸ਼ਾਮ ਲਾਲ, ਰਾਜ ਕੁਮਾਰ ਵਾਧਾ, ਗੁਰਦੀਪ ਸਿੰਘ, ਬਿੱਲਾ, ਪਾਲ ਸਿੰਘ ਸਕੱਤਰ ਮਜ਼ਦੂਰ ਯੂਨੀਅਨ, ਜਸਪਾਲ ਸਿੰਘ, ਬਿੱਟੂ ਬਾਜਵਾ, ਮਨਜੀਤ ਸਿੰਘ, ਲੱਕੀ ਧੀਮਾਨ, ਕਿਸ਼ੋਰੀ ਲਾਲ, ਕਰਮਜੀਤ ਸਿੰਘ ਢਿੱਲੋਂ, ਭੁਪਿੰਦਰ ਸਿੰਘ ਹੁਸੈਨਪੁਰ, ਰਮੇਸ਼ ਗੌਤਮ, ਬਿੱਟੂ ਮੜ੍ਹਕਣ, ਨੰਬਰਦਾਰ ਪ੍ਰਭਦਿਆਲ ਸਿੰਘ ਅਤੇ ਗੁਰਪ੍ਰੀਤ ਸਿੰਘ ਗੌਲਡੀ ਸਮੇਤ ਹੋਰ ਆਗੂ ਤੇ ਵਰਕਰ ਵੀ ਮੌਜੂਦ ਸਨ।