ਪਟਿਆਲਾ ਕਾਂਗਰਸੀਆਂ ਨੇ ਕੱਢਿਆ ਕੈਂਡਲ ਮਾਰਚ
ਪਟਿਆਲਾ ਕਾਂਗਰਸੀਆਂ ਨੇ ਕੱਢਿਆ ਕੈਂਡਲ ਮਾਰਚ
Publish Date: Thu, 26 Mar 2026 04:18 PM (IST)
Updated Date: Thu, 26 Mar 2026 04:23 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਡੀਐਮ ਰੰਧਾਵਾ ਖੁਦਕੁਸ਼ੀ ਮਾਮਲੇ ਵਿਚ ਪੀੜਤ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਜ਼ਿਲ੍ਹਾ ਕਾਂਗਰਸ ਪਟਿਆਲਾ ਦੇ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਅਤੇ ਨਰੇਸ਼ ਦੁੱਗਲ ਦੀ ਅਗਵਾਈ ਹੇਠ ਜ਼ਿਲ੍ਹਾ ਕਾਂਗਰਸ ਪਟਿਆਲਾ ਵੱਲੋਂ ਫੁਹਾਰਾ ਚੌਕ ਤੋਂ ਲੈ ਕੇ ਚਿਲਡਰਨ ਮੈਮੋਰੀਅਲ ਚੌਕ ਤੱਕ ਕੈਂਡਲ ਮਾਰਚ ਕੱਢਿਆ ਗਿਆ। ਇਸ ਮਾਰਚ ਦੌਰਾਨ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਖਿਲਾਫ ਡੱਟਕੇ ਨਾਅਰੇਬਾਜ਼ੀ ਕੀਤੀ। ਗੁਰਸ਼ਰਨ ਕੌਰ ਰੰਧਾਵਾ ਨੇ ਡੀਐਮ ਰੰਧਾਵਾ ਦੀ ਬੇਵਕਤੀ ਮੌਤ ਨੂੰ ਪੰਜਾਬ ਸਰਕਾਰ ਤੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਵੱਲੋਂ ਬਣਾਏ ਗਏ ਪ੍ਰਸ਼ਾਸਨਿਕ ਦਬਾਅ ਤੇ ਸਿਆਸੀ ਦਖਲਅੰਦਾਜ਼ੀ ਦਾ ਨਤੀਜਾ ਕਰਾਰ ਦਿੰਦਿਆਂ ਕਿਹਾ ਕਿ ਅੱਜ ਪੰਜਾਬ ਦੇ ਹੋਣਹਾਰ ਅਧਿਕਾਰੀਆਂ ਨੂੰ ਆਪਣੀ ਡਿਊਟੀ ਕਰਨ ਤੋਂ ਰੋਕਿਆ ਜਾ ਰਿਹਾ ਹੈ ਅਤੇ ਉਨਾਂ ’ਤੇ ਗੈਰਕਾਨੂੰਨੀ ਦਬਾਅ ਬਣਾਕੇ ਖੁਦਕੁਸ਼ੀਆਂ ਤੱਕ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਉਨਾਂ ਸਰਕਾਰਾਂ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਿਸੇ ਸੀਨੀਅਰ ਜੱਜ ਦੀ ਅਗਵਾਈ ਹੇਠ ਸੀਬੀਆਈ ਰਾਹੀਂ ਕਰਾਈ ਜਾਵੇ ਤਾਂਕਿ ਪੰਜਾਬ ਜਾਂ ਕੇਂਦਰ ਸਰਕਾਰ ਕਿਸੇ ਵੀ ਤਰ੍ਹਾਂ ਦਾ ਦਬਾਅ ਨਾ ਬਣਾ ਸਕੇ ਅਤੇ ਪੀੜ੍ਹਤ ਪਰਿਵਾਰ ਨੂੰ ਇਨਸਾਫ ਮਿਲ ਸਕੇ। ਉਨ੍ਹਾਂ ਡੀਐਮ ਰੰਧਾਵਾ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ। ਰੰਧਾਵਾ ਨੇ ਕਿਹਾ ਕਿ ਉਨਾਂ ਦੀ ਕਾਂਗਰਸ ਪਾਰਟੀ ਅਤੇ ਉਹ ਖੁਦ ਪੂਰੀ ਤਰ੍ਹਾਂ ਗਗਨਦੀਪ ਰੰਧਾਵਾ ਦੇ ਪਰਿਵਾਰ ਨਾਲ ਖੜੇ ਹਨ। ਕੈਂਡਲ ਮਾਰਚ ਵਿੱਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਹਰਿੰਦਰਪਾਲ ਸਿੰਘ ਹੈਰੀਮਾਨ, ਨਿਰਮਲ ਸਿੰਘ ਭੱਟੀਆਂ, ਬਲਿਹਾਰ ਸਿੰਘ, ਸਾਬਕਾ ਏਡੀਜੀਪੀ ਗੁਰਿੰਦਰ ਢਿੱਲੋ, ਟਿੰਕਾ ਗਾਜਵਾਸੀਆ, ਵਿਜੇ ਅਗਰਵਾਲ, ਰੇਖਾ ਅਗਰਵਾਲ, ਸਵਰਨ ਮਠਾੜੂ , ਅਸ਼ਵਨੀ ਗੁਪਤਾ, ਰਤਨਜੀਤ ਜਾਹਲਾਂ ਭੁਪਿੰਦਰ ਕੌਰ, ਅਮਰਜੀਤ ਘੱਗਾ, ਰਣਜੀਤ ਮਟੌਲੀ, ਕੁਲਵਿੰਦਰ ਸੁੱਖੇਵਾਲ, ਨੈਬ ਭਾਨਰੀ, ਗੁਰਸੇਵਕ ਸਿੰਘ, ਰਾਜੇਸ਼ ਮੰਡੋਰਾ, ਜਗਰੂਪ ਹੈਪੀ, ਜਗਵਿੰਦਰ ਢੀਂਡਸਾ, ਚਰਨਜੀਤ ਕੌਰ, ਅਮ੍ਰੀਕ ਸਿੰਘ, ਭੂਪਿੰਦਰ ਕੌਰ, ਜੱਸੀ ਸ਼ੇਰਮਾਜਰਾ, ਸਹਿਜਵੀਰ ਚੱਠਾ, ਹਰਵਿੰਦਰ ਮਾਹਲ, ਸਮੇਤ ਕਈ ਸੀਨੀਅਰ ਆਗੂਆਂ ਨੇ ਹਿੱਸਾ ਲਿਆ।