ਨਗਰ ਕੌਂਸਲ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ 6 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ, 17 ਉਮੀਦਵਾਰਾਂ ਦੀ ਪਹਿਲਾਂ ਜਾਰੀ ਕਰ ਚੁੱਕੇ ਹਨ ਸੂਚੀ
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਕਾਕਾ ਰਣਦੀਪ ਸਿੰਘ ਨਾਭਾ ਦੀ ਹਾਜ਼ਰੀ ਵਿੱਚ 29 ਵਾਰਡਾਂ ਵਿੱਚੋਂ 17 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ । ਜਦੋਂ ਕਿ ਛੇ ਹੋਰ ਉਮੀਦਵਾਰਾਂ ਦੀ ਸੂਚੀ ਅੱਜ ਜਾਰੀ ਕਰ ਦਿੱਤੀ ਹੈ।
Publish Date: Fri, 15 May 2026 05:37 PM (IST)
Updated Date: Fri, 15 May 2026 05:41 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਕਾਕਾ ਰਣਦੀਪ ਸਿੰਘ ਨਾਭਾ ਦੀ ਹਾਜ਼ਰੀ ਵਿੱਚ 29 ਵਾਰਡਾਂ ਵਿੱਚੋਂ 17 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ । ਜਦੋਂ ਕਿ ਛੇ ਹੋਰ ਉਮੀਦਵਾਰਾਂ ਦੀ ਸੂਚੀ ਅੱਜ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ ਚੋਣ ਅਬਜਰਵਰ ਸਤਾਰ ਮੁਹੰਮਦ ਲਿਬੜਾ, ਜਿਲਾ ਕਾਂਗਰਸ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ, ਬਲਾਕ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤ ਵੱਲੋਂ ਜਾਰੀ ਪੱਤਰ ਵਿੱਚ ਵਰਦਤ ਨੰਬਰ 1 ਤੋਂ ਮਨਪ੍ਰੀਤ ਕੌਰ, ਵਾਰਡ ਨੰਬਰ 12 ਤੋਂ ਤੇਜਿੰਦਰ ਸਿੰਘ,ਵਾਰਡ ਨੰਬਰ 18 ਤੋਂ ਭਾਰਤ ਭੂਸ਼ਣ, ਵਾਰਡ ਨੰਬਰ 20 ਤੋਂ ਮੋਹਿਤ ਕੁਮਾਰ, ਵਾਰਡ ਨੰਬਰ 27 ਤੋਂ ਰਾਧਾ ਗੋਇਲ, ਵਾਰਡ ਨੰਬਰ 28 ਤੋਂ ਸੰਜੀਵ ਕੁਮਾਰ ਨੂੰ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ।