ਕਾਂਗਰਸ ਵੱਲੋਂ ਨਗਰ ਕੌਂਸਲ ਚੋਣਾਂ ਦੇ ਸਬੰਧ ’ਚ ਮੀਟਿੰਗ
ਕਾਂਗਰਸ ਵੱਲੋਂ ਨਗਰ ਕੌਂਸਲ ਚੋਣਾਂ ਦੇ ਸਬੰਧ ‘ਚ ਮੀਟਿੰਗ
Publish Date: Wed, 13 May 2026 04:39 PM (IST)
Updated Date: Wed, 13 May 2026 04:42 PM (IST)

ਭੁਪਿੰਦਰਜੀਤ ਮੌਲਵੀਵਾਲਾ ਪੰਜਾਬੀ ਜਾਗਰਣ, ਪਾਤੜਾਂ : ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ ਸਬੰਧੀ ਕਾਂਗਰਸ ਪਾਰਟੀ ਨੇ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਵਿਚ ਮੀਟਿੰਗ ਕੀਤੀ। ਇਸ ਦੌਰਾਨ ਪਾਰਟੀ ਅਬਜ਼ਰਵਰ ਮਨਜੀਤ ਸ਼ਰਮਾ ਨੇ ਚੋਣ ਲੜਨ ਦੇ ਇੱਛੁਕਾਂ ਵੱਲੋਂ ਪਾਰਟੀ ਟਿਕਟ ਲੈਣ ਲਈ ਅਰਜ਼ੀਆਂ ਲੈਣ ਦੀ ਸ਼ੁਰੂਆਤ ਕੀਤੀ। ਹਲਕਾ ਇੰਚਾਰਜ ਦਰਬਾਰਾ ਸਿੰਘ ਬਣਵਾਲਾ ਵੱਲੋਂ ਨਗਰ ਕੌਂਸਲ ਪਾਤੜਾਂ ਵਿੱਚ ਸਾਰੇ ਉਮੀਦਵਾਰ ਨੂੰ ਜਿਤਾਉਣ ਦਾ ਦਾਅਵਾ ਕੀਤਾ। ਮੀਟਿੰਗ ਨੂੰ ਉਪਰੰਤ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਮਨਜੀਤ ਸ਼ਰਮਾ ਅਬਜ਼ਰਵਰ ਨਗਰ ਕੌਂਸਲ ਚੋਣਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਵਰਕਰਾਂ ਨੂੰ ਟਿਕਟਾਂ ਦੇਣ ਵੇਲੇ ਉਸ ਦਾ ਪਿਛੋਕੜ ਤੇ ਉਸ ਦੀ ਪਾਰਟੀ ਨੂੰ ਕੀ ਦੇਣ ਹੈ। ਹਲਕਾ ਇੰਚਾਰਜ ਦਰਬਾਰਾ ਸਿੰਘ ਬਣਵਾਲਾ ਨੇ ਕਿਹਾ ਕਿ ਪਾਤੜਾਂ ਸ਼ਹਿਰ ਵਿਚ ਲੱਗੇ ਕੂੜੇ ਦੇ ਢੇਰ ਤੇ ਹਰ ਪਾਸੇ ਫੈਲੀ ਗੰਦਗੀ ਆਪ ਸਰਕਾਰ ਦੇ ਫੇਲ੍ਹ ਹੋਣ ਦਾ ਸਬੂਤ ਹੈ। ਇਸ ਮੌਕੇ ਕਾਂਗਰਸ ਪਾਰਟੀ ਦੇ ਟਕਸਾਲੀ ਆਗੂ ਦਲੇਰ ਸਿੰਘ ਹਰਿਆਊ, ਨਿਰਮਲ ਸਿੰਘ ਪੰਨੂ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਰਾਜੇਸ਼ ਕੁਮਾਰ ਹੈਪੀ ਪ੍ਰਧਾਨ ਸ਼ਹਿਰੀ, ਮੋਹਰ ਸਿੰਘ ਜਿਉਣਪੁਰਾ ਆਗੂ ਸਾਬਕਾ ਸੈਨਿਕ ਵਿੰਗ, ਧਰਮ ਪਾਲ ਬਰਾਸ, ਮੱਖਣ ਗੋਇਲ, ਫਰਿੰਦਰ ਸ਼ਰਮਾ, ਰਾਕੇਸ਼ ਕੁਮਾਰ ਗੁਰੂ ਕੁਲ ਸਕੂਲ, ਪਵਨ ਕੁਮਾਰ ਪਟਵਾਰੀ, ਦਫ਼ਤਰ ਇੰਚਾਰਜ ਸ਼ਿਵ ਜੀ ਕੁਮਾਰ, ਰਣਜੀਤ ਸਿੰਘ ਮਤੌਲੀ ਬਲਾਕ ਪ੍ਰਧਾਨ, ਲਾਭ ਕੌਰ, ਗੁਰਜਿੰਦਰ ਸਿੰਘ ਰਾਜੂ ਘੱਗਾ ਚੇਅਰਮੈਨ ਓਬੀਸੀ ਸੈੱਲ ਬਲਾਕ ਘੱਗਾ, ਹਨ ਸ਼ਰਮਾ, ਸੁਨੀਲ ਗੋਇਲ, ਯੂਥ ਆਗੂ ਅੰਕਸ਼ ਕੁਮਾਰ, ਹੇਮ ਰਾਜ ਆਦਿ ਮੌਜੂਦ ਸਨ।