ਕਾਂਗਰਸ ਨੇ ਮੰਡੀ ਗੋਬਿੰਦਗੜ੍ਹ ਕੌਂਸਲ ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ
ਕਾਂਗਰਸ ਨੇ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ
Publish Date: Wed, 13 May 2026 06:12 PM (IST)
Updated Date: Wed, 13 May 2026 06:15 PM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਅੱਜ ਕਾਕਾ ਰਣਦੀਪ ਸਿੰਘ ਨਾਭਾ ਦੀ ਹਾਜ਼ਰੀ ਵਿਚ ਮੰਡੀ ਗੋਬਿੰਦਗੜ੍ਹ ਦੇ 29 ਵਾਰਡਾ ਵਿੱਚੋਂ 17 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਇਸ ਮੌਕੇ ਮੰਡੀ ਗੋਬਿੰਦਗੜ੍ਹ ਵਿਚ ਆਯੋਜਿਤ ਪ੍ਰੈੱਸ ਕਾਨਫਰੰਸ ’ਚ ਚੋਣ ਆਬਜ਼ਰਵਰ ਸਤਾਰ ਮੁਹੰਮਦ ਲਿਬੜਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ, ਬਲਾਕ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਨੇਤਾਵਾਂ ਨੇ ਸਾਂਝੇ ਤੌਰ ਤੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਬਲਾਕ ਕਾਂਗਰਸ ਕਮੇਟੀ ਮੰਡੀ ਗੋਬਿੰਦਗੜ੍ਹ ਨੇ ਨਗਰ ਕੌਂਸਲ ਚੋਣਾਂ 2026 ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ਅਨੁਸਾਰ ਵਾਰਡ ਨੰਬਰ 2 ਤੋਂ ਚਰਨਜੀਤ ਸਿੰਘ ਬਾਜਵਾ, ਵਾਰਡ 8 ਤੋਂ ਟੀਨਾ ਸ਼ਰਮਾ, ਵਾਰਡ 23 ਤੋਂ ਰਾਜਿੰਦਰ ਸਿੰਘ ਬਿੱਟੂ, ਵਾਰਡ 13 ਤੋਂ ਤਮੰਨਾ ਸ਼ਰਮਾ, ਵਾਰਡ 10 ਤੋਂ ਅਰਵਿੰਦ ਸਿੰਗਲਾ ਅਤੇ ਵਾਰਡ 17 ਤੋਂ ਹਰਦੀਪ ਕੌਰ ਸਹੋਤਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਵਾਰਡ ਨੰਬਰ 21 ਤੋਂ ਨੀਲਮ ਰਾਣੀ, ਵਾਰਡ 7 ਤੋਂ ਰੇਨੂ, ਵਾਰਡ 9 ਤੋਂ ਨੀਤੂ ਸਿੰਘੀ, ਵਾਰਡ 29 ਤੋਂ ਸਵਾਤੀ ਰਾਣੀ, ਵਾਰਡ 16 ਤੋਂ ਸਤਿਆ ਰਾਣੀ, ਵਾਰਡ 22 ਤੋਂ ਪੂਨਮ ਗੁਸਾਈਂ, ਵਾਰਡ 6 ਤੋਂ ਜੰਗਸ਼ੇਰ ਬਹਾਦਰ ਸਿੰਘ, ਵਾਰਡ 14 ਤੋਂ ਜੈਦੀਪ, ਵਾਰਡ 24 ਤੋਂ ਬਲਵਿੰਦਰ ਸਿੰਘ, ਵਾਰਡ 19 ਤੋਂ ਪ੍ਰੀਤੀ ਰਾਣੀ ਅਤੇ ਵਾਰਡ 5 ਤੋਂ ਗਗਨਦੀਪ ਸਿੰਘ ਉੱਪਲ ਨੂੰ ਟਿਕਟ ਦਿੱਤੀ ਗਈ ਹੈ। ਇਸ ਮੌਕੇ ਕਾਕਾ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਵੋਟਰ ਸੂਚੀਆਂ ਵਿਚ ਵੱਡੇ ਪੱਧਰ ’ਤੇ ਗੜਬੜੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਵੋਟਰ ਸੂਚੀਆਂ ਵਾਰਡ ਵਾਈਜ ਜਾਰੀ ਕਰਨ ਸਬੰਧੀ ਐੱਸਡੀਐੱਮ ਨੂੰ ਵੀ ਅਪੀਲ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ’ਚ ਕੀਤੀ ਹੇਰਾਫੇਰੀ ਨੂੰ ਲੈ ਕੇ ਉਹ ਜਲਦੀ ਹੀ ਚੋਣ ਕਮਿਮਸ਼ਨ ਅਤੇ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਤਾਂ ਜੋ ਪਾਰਦਰਸ਼ੀ ਤੌਰ ਤੇ ਚੋਣ ਕਰਵਾਈ ਜਾ ਸਕੇ। ਇਸ ਮੌਕੇ ਪਾਰਟੀ ਦੇ ਸਪੋਕਸਮੈਨ ਐਡਵੋਕੇਟ ਤੇਜਿੰਦਰ ਸਿੰਘ ਸਲਾਣਾ, ਬਲਾਕ ਪ੍ਰਧਾਨ ਸੰਜੀਵ ਦੱਤ, ਕੌਂਸਲਰ ਰਜਿੰਦਰ ਸਿੰਘ ਬਿੱਟੂ, ਕੌਂਸਲਰ ਅਰਵਿੰਦ ਸਿੰਗਲਾ, ਕਮਲਜੀਤ ਸਿੰਘ ਸੋਮਾ, ਨੀਤੂ ਸਿੰਘੀ, ਕੌਂਸਲਰ ਅਮਿਤ ਜੈ ਚੰਦ ਤੋਂ ਇਲਾਵਾ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਸ਼ਾਮਿਲ ਸਨ।