ਕਾਂਗਰਸ ਵੱਲੋਂ ਕੌਂਸਲ ਚੋਣਾਂ ਲਈ 6 ਉਮੀਦਵਾਰਾਂ ਦਾ ਐਲਾਨ
ਕਾਂਗਰਸ ਵੱਲੋਂ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਚੋਣਾਂ ਲਈ 6 ਉਮੀਦਵਾਰਾਂ ਦਾ ਐਲਾਨ
Publish Date: Fri, 15 May 2026 06:37 PM (IST)
Updated Date: Fri, 15 May 2026 06:39 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਬਲਾਕ ਕਾਂਗਰਸ ਕਮੇਟੀ ਮੰਡੀ ਗੋਬਿੰਦਗੜ੍ਹ ਵੱਲੋਂ ਨਗਰ ਕੌਂਸਲ ਚੋਣਾਂ 2026 ਲਈ ਆਪਣੇ 6 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਕਮੇਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਵਾਰਡ ਨੰਬਰ 1 ਜਨਰਲ ਮਹਿਲਾ ਸੀਟ ਤੋਂ ਮਨਪ੍ਰੀਤ ਕੌਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸੇ ਤਰ੍ਹਾਂ ਵਾਰਡ ਨੰਬਰ 12 ਜਨਰਲ ਤੋਂ ਤਜਿੰਦਰ ਸਿੰਘ, ਵਾਰਡ ਨੰਬਰ 18 ਅਨੁਸੂਚਿਤ ਜਾਤੀ ਪੁਰਸ਼ ਲਈ ਭਰਤ ਭੂਸ਼ਣ ਅਤੇ ਵਾਰਡ ਨੰਬਰ 20 ਜਨਰਲ ਤੋਂ ਮੋਹਿਤ ਕੁਮਾਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਵੱਲੋਂ ਵਾਰਡ ਨੰਬਰ 27 ਜਨਰਲ ਮਹਿਲਾ ਸੀਟ ਤੋਂ ਰਾਧਾ ਗੋਇਲ ਅਤੇ ਵਾਰਡ ਨੰਬਰ 28 ਜਨਰਲ ਤੋਂ ਸੰਜੀਵ ਕੁਮਾਰ ਦੇ ਨਾਮ ’ਤੇ ਮੋਹਰ ਲਗਾਈ ਗਈ ਹੈ। ਇਨ੍ਹਾਂ ਉਮੀਦਵਾਰਾਂ ਦੀ ਚੋਣ ਅਮਲੋਹ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ, ਨਗਰ ਕੌਂਸਲ ਚੋਣਾਂ ਦੇ ਆਬਜ਼ਰਵਰ ਸਿਤਾਰ ਮੁਹੰਮਦ ਲਿਬੜਾ, ਜ਼ਿਲ੍ਹਾ ਕਾਂਗਰਸ ਕਮੇਟੀ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਅਤੇ ਬਲਾਕ ਕਾਂਗਰਸ ਕਮੇਟੀ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤਾ ਦੀ ਅਗਵਾਈ ਹੇਠ ਕੀਤੀ ਗਈ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਇਨ੍ਹਾਂ ਉਮੀਦਵਾਰਾਂ ਦੀ ਚੋਣ ਇਲਾਕੇ ਵਿੱਚ ਉਨ੍ਹਾਂ ਦੀ ਪਕੜ ਅਤੇ ਲੋਕਾਂ ਵਿੱਚ ਵਧੀਆ ਅਕਸ ਨੂੰ ਦੇਖਦਿਆਂ ਕੀਤੀ ਗਈ ਹੈ।