ਨੌਜਵਾਨਾਂ ਨੂੰ ਖੇਡਾਂ ਤੇ ਧਰਮ ਨਾਲ ਜੋੜਨ ਜ਼ਰੂਰੀ : ਗਰੇਵਾਲ, ਦੇਬੀ
ਨੌਜਵਾਨਾਂ ਨੂੰ ਖੇਡਾਂ ਤੇ ਧਰਮ ਨਾਲ ਜੋੜਨ ਲਈ ਕਮੇਟੀਆਂ ਵੱਡਾ ਉਪਰਾਲਾ ਕਰਨ : ਗਰੇਵਾਲ, ਦੇਬੀ
Publish Date: Sat, 13 Dec 2025 07:48 PM (IST)
Updated Date: Sun, 14 Dec 2025 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਦੰਗਲ ਕਮੇਟੀ ਸ੍ਰੀ ਫਤਹਿਗੜ੍ਹ ਸਾਹਿਬ ਦੇ ਸਮੂਹ ਮੈਂਬਰਾਂ ਵੱਲੋਂ ਇਕ ਅਹਿਮ ਮੀਟਿੰਗ ਸਰਹਿੰਦ ਵਿਖੇ ਕੀਤੀ ਗਈ, ਜਿਸ ’ਚ ਗਰੇਵਾਲ ਲੈਂਡ ਡਿਵੈਲਪਰ ਤੋਂ ਦਵਿੰਦਰ ਸਿੰਘ ਗਰੇਵਾਲ ਤੇ ਰਣਦੇਵ ਸਿੰਘ ਦੇਬੀ ਨੇ ਹਾਜ਼ਰੀ ਲਗਵਾਈ ਅਤੇ ਮਹਾਨ ਸ਼ਹੀਦ ਸਿੰਘਾਂ ਨੂੰ ਸਮਰਪਿਤ ਕਰਵਾਏ ਜਾ ਰਹੇ ਕੁਸ਼ਤੀ ਦੰਗਲ ਦਾ ਪੋਸਟਰ ਜਾਰੀ ਕੀਤਾ। ਗਰੇਵਾਲ ਨੇ ਕਿਹਾ ਕਿ ਪਹਿਲਵਾਨਾਂ ਤੇ ਹੋਰ ਖੇਡਾਂ ਵਿਚ ਕੇਸਾਧਾਰੀ ਖਿਡਾਰੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਇਸ ਲਈ ਸਾਰੀਆਂ ਕਮੇਟੀਆਂ ਤੇ ਧਾਰਮਿਕ ਸੰਸਥਾਵਾਂ ਨੂੰ ਇਸ ਤਰ੍ਹਾਂ ਦੇ ਵੱਡੇ ਉਪਰਾਲੇ ਕਰਨੇ ਪੈਣਗੇ ਤਾਂ ਜੋ ਸਿੱਖੀ ਸਰੂਪ ਵਾਲੇ ਖਿਡਾਰੀਆਂ ਨੂੰ ਉਤਸ਼ਾਹਤ ਕੀਤਾ ਜਾ ਸਕੇ। ਗੁਰਮੀਤ ਸਿੰਘ ਟੌਹੜਾ ਤੇ ਸਿਮਰਨਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਹ 7ਵਾਂ ਖਾਲਸਾਈ ਕੇਸਾਧਾਰੀ ਕੁਸ਼ਤੀ ਦੰਗਲ 4 ਜਨਵਰੀ 2026 ਨੂੰ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਸਾਹਮਣੇ ਕਰਵਾਇਆ ਜਾ ਰਿਹਾ ਹੈ, ਜਿਸ ’ਚ ਕੇਸਾਧਾਰੀ ਪਹਿਲਵਾਨਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਇਸ ਇਸ ਤੋਂ ਇਲਾਵਾ ਦੰਗਲ ਦੇ ਨਾਲ ਨਾਲ ਰੱਸਾਕੱਸੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਮੌਕੇ ਜਸਪ੍ਰੀਤ ਸਿੰਘ ਧਰਮਗੜ੍ਹ, ਜਸਪਾਲ ਸਿੰਘ ਗਿੱਲ, ਰਣਧੀਰ ਸਿੰਘ ਅੱਤੇਵਾਲੀ, ਰਣਜੀਤ ਸਿੰਘ ਨੋਨੀ, ਗੁਰਸ਼ਰਨ ਸਿੰਘ ਟੌਹੜਾ, ਹਰਦੀਪ ਸਿੰਘ ਖਾਨਪੁਰ, ਰਣਬੀਰ ਸਿੰਘ, ਸਿਮਰਨਜੀਤ ਸਿੰਘ ਚੀਮਾ, ਅਮਰਿੰਦਰ ਖਰੋੜ, ਅਰਸ਼ ਕੰਗ, ਐਡਵੋਕੇਟ ਰਾਜਵੀਰ ਸਿੰਘ, ਸੁਖਵਿੰਦਰ ਸਿੰਘ, ਅੰਕੁਸ਼ ਖੱਤਰੀ, ਬਲਵਿੰਦਰ ਸਿੰਘ, ਕਮਲ ਕੋਚ, ਸੁਖਮਨਪ੍ਰੀਤ ਸਿੰਘ ਸ਼ਾਹੀ ਵੱਡੀ ਗਿਣਤੀ ਵਿਚ ਮੈਂਬਰ ਮੌਜੂਦ ਸਨ।