ਕਾਰ ਤੇ ਕੈਂਟਰ ਵਿਚਾਲੇ ਟੱਕਰ, ਪਿਓ-ਪੁੱਤ ਦਾ ਬਚੇ
ਕਾਰ ਤੇ ਕੈਂਟਰ ਵਿਚਾਲੇ ਟੱਕਰ, ਪਿਓ-ਪੁੱਤ ਦਾ ਬਚਾਅ
Publish Date: Mon, 27 Apr 2026 04:41 PM (IST)
Updated Date: Tue, 28 Apr 2026 04:05 AM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਇੱਥੇ ਰਾਮਪੁਰਾ ਲਿੰਕ ਰੋਡ ਨੇੜੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਸੋਮਵਾਰ ਨੂੰ ਇਕ ਕਾਰ ਤੇ ਕੈਂਟਰ ਵਿਚਾਲੇ ਭਿਆਨਕ ਹਾਦਸਾ ਹੋ ਗਿਆ। ਖੁਸ਼ਕਿਸਮਤੀ ਨਾਲ ਹਾਦਸੇ ਦੌਰਾਨ ਕਾਰ ਸਵਾਰ ਪਿਓ-ਪੁੱਤ ਤੇ ਕੈਂਟਰ ਚਾਲਕ ਦਾ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਇੱਕ ਮਾਰੂਤੀ ਕਾਰ ਤੇ ਕੈਂਟਰ ਦੋਵੇਂ ਸੰਗਰੂਰ ਸਾਈਡ ਤੋਂ ਪਟਿਆਲਾ ਵੱਲ ਜਾ ਰਹੇ ਸਨ। ਇਸ ਦੌਰਾਨ ਅਚਾਨਕ ਇੱਕ ਟਰੈਕਟਰ-ਟਰਾਲੀ ਨੂੰ ਓਵਰਟੇਕ ਕਰਦੇ ਸਮੇਂ ਕੈਂਟਰ ਚਾਲਕ ਗੱਡੀ ਤੋਂ ਆਪਣਾ ਸੰਤੁਲਨ ਖੋ ਬੈਠਾ ਤੇ ਕੈਂਟਰ ਬੇਕਾਬੂ ਹੋ ਕੇ ਅੱਗੇ ਜਾ ਰਹੀ ਕਾਰ ਦੇ ਪਿੱਛੇ ਜਾ ਟਕਰਾਇਆ। ਕੈਂਟਰ ਦੀ ਟੱਕਰ ਵੱਜਣ ਕਾਰਨ ਮਾਰੂਤੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਘਟਨਾ ਸਥਾਨ ’ਤੇ ਇਕੱਤਰ ਹੋਏ ਲੋਕਾਂ ਨੇ ਤੁਰੰਤ ਕਾਰ ਵਿਚ ਫਸੇ ਪਿਓ-ਪੁੱਤ ਨੂੰ ਬਾਹਰ ਕੱਢਿਆ। ਜਿਨ੍ਹਾਂ ਦਾ ਵੱਡੀ ਸੱਟ ਤੋਂ ਬਚਾਅ ਹੋ ਗਿਆ। ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਦੇ ਏਐੱਸਆਈ ਹਰਬੰਸ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਮੌਕੇ ’ਤੇ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਸਾਈਡ ਕਰਵਾਇਆ ਤੇ ਹਾਈਵੇਅ ਦੀ ਆਵਾਜਾਈ ਨੂੰ ਸੁਚਾਰੂ ਬਣਾਇਆ।