ਸੀਪਾਇਟ ਕੈਂਪ ਵਿਖੇ ਲਿਖਤੀ ਤੇ ਫਿਜੀਕਲ ਤਿਆਰੀ ਲਈ ਕਲਾਸਾਂ ਸ਼ੁਰੂ
ਸੀ ਪਾਇਟ ਕੈਂਪ ਵਿਖੇ ਲਿਖਤੀ ਤੇ ਫਿਜੀਕਲ ਤਿਆਰੀ ਲਈ ਕਲਾਸਾਂ ਸ਼ੁਰੂ
Publish Date: Thu, 26 Mar 2026 06:01 PM (IST)
Updated Date: Thu, 26 Mar 2026 06:05 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੁਜ਼ਗਾਰ ਕੇਂਦਰ (ਸੀ-ਪਾਈਟ) ਕੈਂਪ ਸ਼ਹੀਦਗੜ੍ਹ, ਬਸੀ ਪਠਾਣਾ ਦੇ ਟਰੇਨਿੰਗ ਅਫਸਰ ਕੈਪਟਨ ਇੰਦਰਜੀਤ ਕੁਮਾਰ ਨੇ ਦੱਸਿਆ ਕਿ ਆਰਮੀ ਅਗਨੀਵੀਰ ਜੀਡੀ, ਟਰੇਡਮੈਨ ਤੇ ਕਲਰਕ ਦੀ ਭਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ। ਚਾਹਵਾਨ ਨੌਜਵਾਨਾਂ ਨੂੰ ਇਸ ਸਬੰਧੀ ਲਿਖਤੀ ਪੇਪਰ ਤੇ ਫਿਜੀਕਲ ਟੈਸਟ ਦੀ ਤਿਆਰੀ ਦਾ ਬੈਚ ਸ਼ੁਰੂ ਕੀਤਾ ਗਿਆ ਹੈ। ਜਿਸ ਵਿਚ ਦਾਖਲੇ ਲਈ ਰਜਿਸਟਰੇਸ਼ਨ ਪਹਿਲੀ ਅਪ੍ਰੈਲ ਤੱਕ ਹੋਵੇਗੀ। ਉਨ੍ਹਾਂ ਦੱਸਿਆ ਕਿ ਚਾਹਵਾਨ ਨੌਜਵਾਨ ਲੜਕੇ-ਲੜਕੀਆਂ ਆਪਣੇ ਸਰਟੀਫਿਕੇਟਾਂ ਦੀ ਫੋਟੋ ਕਾਪੀਆਂ ਅਤੇ ਦੋ ਪਾਸਪੋਰਟ ਸਾਇਜ ਫੋਟੋਆਂ, ਰਜਿਸਟਰੇਸ਼ਨ ਦੀ ਸਲਿੱਪ ਨਾਲ ਲੈ ਕੇ ਤੁਰੰਤ ਸੀ ਪਾਈਟ ਕੈਂਪ ਸ਼ਹੀਦਗੜ੍ਹ ਵਿਖੇ ਰਿਪੋਰਟ ਕਰਨ। ਕੈਪਟਨ ਇੰਦਰਜੀਤ ਕੁਮਾਰ ਨੇ ਦੱਸਿਆ ਕਿ ਇਸ ਟਰੇਨਿੰਗ ਦੌਰਾਨ ਸਿਖਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਖਾਣਾ ਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਜਸਵੰਤ ਸਿੰਘ ਪੀਟੀਆਈ ਦੇ ਮੋਬਾਇਲ ਨੰਬਰ 78885-86296 ਅਤੇ ਮਾਸਟਰ ਪ੍ਰਿਅੰਕਾ ਦੇ ਮੋਬਾਈਲ ਨੰਬਰ -98776-78994 ਤੇ ਸੰਪਰਕ ਕੀਤਾ ਜਾ ਸਕਦਾ ਹੈ।