ਸਲਾਣੀ ਵਿਖੇ ਸੀਐੱਮ ਯੋਗਸ਼ਾਲਾ ਤਹਿਤ ਕਲਾਸਾਂ ਜਾਰੀ
ਸਲਾਣੀ ਵਿਖੇ ਸੀਐਮ ਯੋਗਸ਼ਾਲਾ ਤਹਿਤ ਕਲਾਸਾਂ ਜਾਰੀ
Publish Date: Wed, 01 Apr 2026 06:20 PM (IST)
Updated Date: Wed, 01 Apr 2026 06:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਅਮਲੋਹ ਤਹਿਸੀਲ ਦੇ ਪਿੰਡ ਸਲਾਣੀ ਵਿਖੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿਚ ਸੀਐੱਮ ਦੀ ਯੋਗਸਾਲਾਂ ਤਹਿਤ ਮੁਫ਼ਤ ਯੋਗਾ ਕਲਾਸਾਂ ਜਾਰੀ ਹਨ ਤੇ ਲੋਕ ਯੋਗ ਆਸਨ, ਪ੍ਰਾਣਾਯਾਮ ਅਤੇ ਧਿਆਨ ਦੀ ਟ੍ਰੇਨਿੰਗ ਲੈ ਰਹੇ ਹਨ। ਯੋਗਾ ਟ੍ਰੇਨਰ ਜੋਨਵੀਰ ਸਿੰਘ ਲੋਕਾਂ ਨੂੰ ਤਣਾਅ ਘਟਾਉਣ, ਸਰੀਰ ਲਚਕਦਾਰ ਬਣਾਉਣ ਤੇ ਮਨ ਵਿਚ ਸੰਤੁਲਨ ਲਿਆਉਣ ਲਈ ਯੋਗ ਅਭਿਆਸ ਸਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਤੇਜ਼ ਜੀਵਨਸ਼ੈਲੀ ਅਤੇ ਵਧਦੀ ਸਕ੍ਰੀਨ ਟਾਈਮ ਕਾਰਨ ਵਧ ਰਹੀ ਮਾਨਸਿਕ ਬੇਚੈਨੀ ਤੋਂ ਛੁਟਕਾਰਾ ਲਈ ਯੋਗ ਲਾਭਦਾਇਕ ਹੈ। ਪ੍ਰਤੀਭਾਗੀ ਰੁਪਿੰਦਰ ਕੌਰ, ਨਾਜਿਮਾ ਅਤੇ ਮਨਜੀਤ ਕੌਰ ਨੇ ਯੋਗ ਨਾਲ ਆਪਣੀ ਦਿਨਚਰਿਆ ’ਚ ਆਏ ਸੁਧਾਰ ਬਾਰੇ ਗੱਲ ਕੀਤੀ ਅਤੇ ਇਸ ਨੂੰ ਆਪਣੇ ਜੀਵਨ ਦਾ ਅਟੂਟ ਹਿੱਸਾ ਬਣਾਉਣ ਦੀ ਗੱਲ ਕੀਤੀ। ਆਪਣੇ ਇਲਾਕੇ ਵਿਚ ਯੋਗਸ਼ਾਲਾ ਸ਼ੁਰੂ ਕਰਨ ਲਈ 25 ਵਿਅਕਤੀਆਂ ਦਾ ਸਮੂਹ ਬਣਾ ਕੇ ਟੋਲਫ਼ਰੀ ਨੰਬਰ 7669400500 ਤੇ ਮਿਸ ਕਾਲ ਕੀਤੀ ਜਾ ਸਕਦੀ ਹੈ।