ਚੌਥਾ ਦਰਜਾ ਮੁਲਾਜ਼ਮਾਂ ਵੱਲੋਂ ਧਰਨਿਆਂ ਦਾ ਐਲਾਨ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਜ਼ਿਲ੍ਹਾ ਕਮੇਟੀਆਂ ਦੀ ਮੀਟਿੰਗ ਹੋਈ।
Publish Date: Wed, 27 May 2026 04:21 PM (IST)
Updated Date: Wed, 27 May 2026 04:22 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਜ਼ਿਲ੍ਹਾ ਕਮੇਟੀਆਂ ਦੀ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਮੋਦ ਨਾਥ ਸ਼ਰਮਾ ਨੇ ਕੀਤੀ। ਮੀਟਿੰਗ ਵਿਚ ਕੰਟਰੈਕਟ, ਟੈਂਪਰੇਰੀ, ਐਡਹਾਕ, ਵਰਕਚਾਰਜ਼, ਡੇਲੀਵੇਜਿਜ਼, ਆਊਟ ਸੋਰਸ ਅਤੇ ਪਾਰਟ ਟਾਇਮ ਕਰਮੀ ਜ਼ੋ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵਿਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ ਦੀਆਂ ਸੇਵਾਵਾਂ ਰੈਗੂਲਰ ਕਰਨ, ਉੱਚ ਅਦਾਲਤਾਂ ਦੇ ਫੈਸਲਿਆਂ ਦੀ ਰੋਸ਼ਨੀ ਵਿਚ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਵਰਗੇ ਇਸ਼ੂ ਤੇ ਪੁਰਾਣੀ ਪੈਨਸ਼ਨ ਬਹਾਲੀ, ਮਹਿੰਗਾਈ ਭੱਤਾ ਤੇ ਇਸ ਦਾ ਬਕਾਇਆ ਜਾਰੀ ਕਰਨ ਵਰਗੀਆਂ ਲੰਬਿਤ ਮੰਗ ਨੂੰ ਲੈ ਕੇ ਪੜਾਅਵਾਰ ਧਰਨੇ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਵਿਚ ਮਿਤੀ 4 ਜੂਨ ਨੂੰ ਪੰਜਾਬ ਲੋਕ ਨਿਰਮਾਣ ਵਿਭਾਗ (ਇਮਾਰਤਾ ਤੇ ਸੜਕਾਂ) ਵਿਭਾਗ ਦੇ ਬਿਜਲੀ, ਸਿਵਲ ਅਤੇ ਬਾਗਬਾਨੀ ਆਦਿ ਵਿੰਗਾ ਦੇ ਕਰਮੀਆਂ ਵੱਲੋਂ ਵਿਭਾਗ ਦੇ ਮੁੱਖ ਦਫਤਰ ਪਟਿਆਲਾ ਵਿਖੇ ਮਿਤੀ 10 ਜੂਨ ਨੂੰ ਵਣ ਭਵਨ ਮੋਹਾਲੀ ਵਿਖੇ ਧਰਨੇ ਦਿੱਤੇ ਜਾਣਗੇ ਤੇ ਰੈਲੀ ਕੀਤੀਆਂ ਜਾਣਗੀਆਂ। ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਅਨੁਸਾਰ ਮਿਤੀ 7 ਜੂਨ ਨੁੰ ਆਲ ਇੰਡੀਆ ਕਲਾਸ ਫੋਰਥ ਇੰਪਲਾਈਜ਼ ਫੈਡਰੇਸ਼ਨ ਵਲੋਂ ਕੇਂਦਰ ਸਰਕਾਰ ਦੀਆਂ ਮੁਲਾਜਮ—ਮਜਦੂਰ ਮਾਰੂ ਨੀਤੀਆਂ ਵਿਰੁੱਧ ਜੰਤਰ—ਮੰਤਰ ਨਵੀਂ ਦਿੱਲੀ ਵਿਖੇ ਧਰਨਾ ਦਿੱਤਾ ਜਾਵੇਗਾ। ਇਹਨਾ ਆਗੂਆਂ ਨੇ ਕਿਹਾ ਕਿ ਐਕਸ਼ਨ ਮੌਜੂਦਾ ਸਰਕਾਰ ਦੀ ਵਿਧਾਇਗੀ ਤਕ ਚਲਦੇ ਰਹਿਣਗੇ। ਇਹਨਾ ਕਿਹਾ ਕਿ ਮਰਹੂਮ ਕਾ: ਸੱਜਣ ਸਿੰਘ ਦੀ ਛੇਵੀਂ ਬਰਸੀ ਮੰਗ ਹਫਤੇ ਦੇ ਤੌਰ ’ਤੇ ਮਨਾਉਣ ਲਈ ਯੂਨੀਅਨ ਦੇ ਸਾਰੇ ਜਿਲ੍ਹਾ ਪ੍ਰਧਾਨਾਂ ਤੇ ਆਹੁਦੇਦਾਰਾਂ ਦੀ ਮੀਟਿੰਗ ਮਿਤੀ 3 ਜੂਨ ਨੂੰ ਪਟਿਆਲਾ ਵਿਖੇ ਸਵੇਰੇ 11:00 ਵਜੇ ਕੀਤੀ ਜਾ ਰਹੀ ਹੈ। ਇਸ ਮੌਕੇ ਉਂਕਾਰ ਸਿੰਘ ਦਮਨ, ਸ਼ਿਵ ਚਰਨ, ਸਤਨਾਮ ਸਿੰਘ, ਹਰਦੀਪ ਸਿੰਘ, ਗੁਰਿੰਦਰ ਸਿੰਘ, ਪ੍ਰਕਾਸ਼ ਸਿੰਘ ਲੁਬਾਣਾ, ਇੰਦਰਪਾਲ ਵਾਲਿਆ, ਸਤਿਨਰਾਇਣ ਗੋਨੀ, ਰਾਜਾ, ਜ਼ਸਵਿੰਦਰ ਸਿੰਘ ਲੁਬਾਣਾ, ਸੁਖਵਿੰਦਰ ਕੌਰ, ਦਿਆ ਸ਼ੰਕਰ ਸ਼ਰਮਾ, ਧਰਮਿੰਦਰ, ਅਮਰ ਸਿੰਘ, ਕਾਂਸ਼ੀ ਰਾਮ, ਪ੍ਰਦੀਪ ਕੁਮਾਰ, ਰਣਜੀਤ ਵਿਨੋਦ, ਮੋਦ ਨਾਥ ਸ਼ਰਮਾ ਆਦਿ ਹਾਜ਼ਰ ਸਨ।