ਡਾ. ਸੈ਼ਲੀ ਜੇਤਲੀ ਬਣੇ ਪਟਿਆਲਾ ਦੇ ਨਵੇਂ ਸਿਵਲ ਸਰਜਨ
ਡਾ. ਸੈ਼ਲੀ ਜੇਤਲੀ ਬਣੇ ਪਟਿਆਲਾ ਦੇ ਨਵੇਂ ਸਿਵਲ ਸਰਜਨ
Publish Date: Thu, 16 Apr 2026 05:36 PM (IST)
Updated Date: Fri, 17 Apr 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾਂ ਅਨੁਸਾਰ ਡਾ. ਸੈ਼ਲੀ ਜੇਤਲੀ ਨੇ ਜਿਲ੍ਹਾ ਪਟਿਆਲਾ ਵਿਖੇ ਬਤੋਰ ਸਿਵਲ ਸਰਜਨ ਵਜੋ ਅਹੁਦਾ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਡਾ. ਸੈ਼ਲੀ ਜੇਤਲੀ ਐਮ.ਡੀ (ਪੈਥੋਲਜੀ) ਹਨ, ਜੋ ਕਿ ਸੀ.ਐਚ.ਸੀ. ਬਾਦਸ਼ਾਹਪੁਰ ਵਿਖੇ ਬਤੌਰ ਸੀਨੀਅਰ ਮੈਡੀਕਲ ਅਫਸਰ ਤੈਨਾਤ ਸਨ, ਨੂੰ ਪਦਉਨੱਤ ਹੋਣ ਉਪਰੰਤ ਬਤੌਰ ਸਿਵਲ ਸਰਜਨ ਪਟਿਆਲਾ ਲਗਾਇਆ ਗਿਆ ਹੈ। ਅੱਜ ਉਹਨਾਂ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾਂ ਕਰਦੇ ਹੋਏ ਬਤੌਰ ਸਿਵਲ ਸਰਜਨ ਆਪਣਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਤੇ ਦਫਤਰ ਵਿਖੇ ਸਿਹਤ ਪ੍ਰੋਗਰਾਮ ਅਫਸਰਾਂ ਤੇ ਦਫਤਰੀ ਸਟਾਫ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਮੁਬਾਰਕਬਾਦ ਦਿੱਤੀ ਗਈ। ਅਹੁਦਾ ਸੰਭਾਲਣ ਤੇ ਡਾ. ਸੈ਼ਲੀ ਜੇਤਲੀ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਜੋ ਜਿਮੇਂਵਾਰੀ ਉਹਨਾਂ ਨੂੰ ਸੋਂਪੀ ਗਈ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਮਿਆਰੀ ਸਿਹਤ ਸਹੂਲਤਾਂ ਨੂੰ ਜਿਲ੍ਹੇ ਦੇ ਸਾਰੇ ਨਾਗਰਿਕਾਂ ਤੱਕ ਪੰਹੁਚਾਉਣ ਲਈ ਵਚਨਬੱਧ ਹੋਣਗੇ। ਦਫਤਰ ਸਿਵਲ ਸਰਜਨ ਵਿਖੇ ਕੰਮ ਲਈ ਆਉਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋ ਸਮੇਂ-ਸਮੇਂ ਤੇ ਸਿਹਤ ਪ੍ਰੋਗਰਾਮਾਂ ਸਬੰਧੀ ਜੋ ਵੀ ਦਿੱਤੇ ਟਾਰਗੇਟ ਉਹਨਾਂ ਨੂੰ ਦਿੱਤੇ ਜਾਣਗੇ, ਉਹ ਮਿਥੇ ਸਮੇਂ ਵਿੱਚ ਪੂਰੇ ਕਰਵਾਏ ਜਾਣਗੇ।