ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ
ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ
Publish Date: Tue, 19 May 2026 05:25 PM (IST)
Updated Date: Wed, 20 May 2026 04:04 AM (IST)
ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਨੇੜਲੇ ਪਿੰਡ ਧਾਂਦਰਾ ਵਿਖੇ ਛੋਟੇ ਬੱਚਿਆਂ ਦੀ ਸਰੀਰਕ ਤੰਦਰੁਸਤੀ ਲਈ ਅਤੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕੋਚ ਕ੍ਰਿਸ਼ਨ ਸਿੰਘ , ਹਰਦੀਪ ਸਿੰਘ ਹੀਪਾ ਅਤੇ ਜਸਕੀਰਤ ਸਿੰਘ ਵੱਲੋਂ ਕੈਂਪ ਲਾਇਆ ਗਿਆ ਹੈ , ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਆਸਰਾ ਵੈਲਫੇਅਰ ਫਾਊਂਡੇਸ਼ਨ ਰਜਿ ਧੂਰੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪ੍ਰੀਤ ਢੀਂਡਸਾ ਅਤੇ ਪਿੰਡ ਧਾਂਦਰਾ ਦੇ ਸਰਪੰਚ ਜਸਪਾਲ ਸਿੰਘ ਮਿਸ਼ਰਾ ਨੇ ਗਰਾਊਂਡ ਵਿੱਚ ਪ੍ਰੈਕਟਸ ਕਰਨ ਵਾਲਿਆਂ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਬੱਚਿਆਂ ਨੂੰ ਖਾਣ ਲਈ ਰਿਫਰੈਸਮੈਂਟ ਦਿੱਤੀ । ਇਸ ਮੌਕੇ ਆਸਰਾ ਵੈਲਫੇਅਰ ਫਾਊਂਡੇਸ਼ਨ ਧੂਰੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪ੍ਰੀਤ ਢੀਂਡਸਾ ਅਤੇ ਸਰਪੰਚ ਜਸਪਾਲ ਸਿੰਘ ਮਿਸ਼ਰਾ ਨੇ ਬੱਚਿਆਂ ਨੂੰ ਗੇਮਾਂ ਦੀ ਤਿਆਰੀ ਕਰਵਾ ਰਹੇ ਕੋਚਾਂ ਦੀ ਹੋਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਦਾ ਆਯੋਜਨ ਕਰਨ ਨਾਲ ਬੱਚਿਆਂ ਵਿੱਚ ਖੇਡਾਂ ਪ੍ਰਤੀ ਰੁਚੀ ਵਧਦੀ ਹੈ ਅਤੇ ਬੱਚੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਮੱਲਾਂ ਮਾਰਦੇ ਹਨ । ਉਨ੍ਹਾਂ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਆਸਰਾ ਵੈਲਫੇਅਰ ਫਾਊਂਡੇਸ਼ਨ ਰਜਿ ਧੂਰੀ ਅਤੇ ਗ੍ਰਾਮ ਪੰਚਾਇਤ ਧਾਂਦਰਾ ਵੱਲੋਂ ਬੱਚਿਆਂ ਨੂੰ ਹਰ ਪੱਖੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ ।