ਹਰੀ ਸਿੰਘ ਚੰਦੂਮਾਜਰਾ ਨੂੰ ਹਜ਼ਾਰਾਂ ਸ਼ਖ਼ਸੀਅਤਾਂ ਨੇ ਭੇਟ ਕੀਤੀਆਂ ਸ਼ਰਧਾਂਜਲੀਆਂ
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਭਰਾ ਹਰੀ ਸਿੰਘ ਚੰਦੂਮਾਜਰਾ ਨੂੰ ਹਜ਼ਾਰਾਂ ਸਖਸ਼ੀਅਤਾਂ ਨੇ ਭੇਂਟ ਕੀਤੀਆਂ ਸ਼ਰਧਾਂਜਲੀਆਂ
Publish Date: Sun, 05 Apr 2026 06:20 PM (IST)
Updated Date: Sun, 05 Apr 2026 06:22 PM (IST)

ਫੋਟੋ 5ਪੀਟੀਐਲ: 20 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ :ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਵੱਡੇ ਭਰਾ ਹਰੀ ਸਿੰਘ ਚੰਦੂਮਾਜਰਾ ਦੇ ਪਿੰਡ ਚੰਦੂਮਾਜਰਾ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਨੇ ਹਰੀ ਸਿੰਘ ਚੰਦੂਮਾਜਰਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਅਹਿਮ ਗੱਲ ਇਹ ਸੀ ਕਿ ਚੰਦੂਮਾਜਰਾ ਪਰਿਵਾਰ ਦੇ ਸਮਾਜ ਵਿਚ ਸਥਾਨ ਨੂੰ ਦੇਖਦੇ ਹੋਏ ਹਰ ਰਾਜਨੀਤਕ ਪਾਰਟੀ, ਹਰ ਧਾਰਮਿਕ ਤੇ ਸਮਾਜਿਕ ਸੰਗਠਨ ਦੇ ਨੁਮਾਇੰਦਿਆਂ ਵਲੋਂ ਸ਼ਰਧਾਂਜਲੀ ਸਮਾਗਮ ਵਿਚ ਹਾਜ਼ਰੀ ਲਾਈ ਗਈ। ਪਿੰਡ ਚੰਦੂਮਾਜਰਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਵਿਚ ਬੁਲਾਰਿਆਂ ਨੇ ਦੱਸਿਆ ਕਿ ਹਰੀ ਸਿੰਘ ਚੰਦੂਮਾਜਰਾ ਜਿਥੇ ਖੁੱਦ ਇਕ ਕਿਸਾਨ ਸਨ, ਉਥੇ ਉਨ੍ਹਾਂ ਨੇ ਜ਼ਿੰਦਗੀ ਵਿਚ ਪੰਥ ਅਤੇ ਪੰਜਾਬ ਲਈ ਲੰਬਾ ਸੰਘਰਸ਼ ਲੜਿਆ ਤੇ ਹਮੇਸ਼ਾ ਆਪਣੇ ਭਰਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸੰਘਰਸ਼ ਵਿਚ ਉਨ੍ਹਾਂ ਦਾ ਸਾਥ ਦਿੱਤਾ। ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ। ਸ਼ਰਧਾਂਜਲੀ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਸਾਬਕਾ ਵਿਧਾਇਕ ਹਰਦਿਆਲ ਕੰਬੋਜ, ਅਵਿਨਾਸ਼ ਰਾਏ ਖੰਨਾ, ਅਰਵਿੰਦ ਖੰਨਾ, ਦੀਦਾਰ ਸਿੰਘ ਭੱਟੀ, ਵਿਧਾਇਕ ਲਖਬੀਰ ਰਾਏ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਸਾਬਕਾ ਮੰਤਰੀ ਪਰਮਿੰਦਰ ਢੀਂਡਸਾ, ਐਸ. ਜੀ. ਪੀ. ਸੀ. ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਵਿਧਾਇਕ ਜਗਤਾਰ ਰਾਜਲਾ, ਸ਼੍ਰੋਮਣੀ ਕਮੇਟੀ ਮੈਂਬਰ ਕੁਲਦੀਪ ਕੌਰ ਟੌਹੜਾ, ਜਰਨੈਲ ਸਿੰਘ ਕਰਤਾਰਪੁਰ, ਸੁਰਜੀਤ ਸਿੰਘ ਗੜੀ, ਜਸਮੇਰ ਸਿੰਘ ਲਾਛੜੂ, ਸਤਵਿੰਦਰ ਕੌਰ ਧਾਲੀਵਾਲ, ਹਰਪ੍ਰੀਤ ਕੌ ਮੁਖਮੇਲਪੁਰ, ਮਾਸਟਰ ਮਿੱਠੂ ਸਿੰਘ ਕਾਨੇਕੇ, ਸਰਵਨ ਸਿੰਘ ਫਿਲੋਰ, ਪ੍ਰਕਾਸ਼ ਚੰਦ ਗਰਗ, ਸ ਸਰਵਣ ਸਿੰਘ ਫਲੌਰ, ਕਰਨੈਲ ਸਿੰਘ ਪੰਜੋਲੀ, ਸੰਤ ਭੂਰੀਵਾਲੇ, ਕਰਨੈਲ ਸਿੰਘ ਪੰਜੌਲੀ, ਹਾਊਸਫੈਡ ਦੇ ਚੇਅਰਮੈਨ ਖੁਸ਼ਹਾਲਪੁਰ, ਬੀਬੀ ਕਰਤਾਰ ਕੌਰ ਹਰਿਆਣਾ, ਸੁਖਦੇਵ ਸਿੰਘ ਨਨਿਓਲਾ ਹਰਿਆਣਾ ਕਮੇਟੀ ਦੇ ਮੈਂਬਰ, ਜਥੇਦਾਰ ਟੱਕਰ, ਰਿਟਾਇਰਡ ਡੀ. ਟੀ. ਓ. ਕਰਨ ਸਿੰਘ, ਜ਼ਿਲਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਮਨਦੀਪ ਸਿੰਘ ਤਰਖਾਣਮਾਜਰਾ, ਦਰਬਾਰਾ ਸਿੰਘ ਰੰਧਾਵਾ, ਬਲਜੀਤ ਸਿੰਘ ਭੁੱਟਾ, ਗਿਆਨੀ ਹਰਦੀਪ ਸਿੰਘ, ਜਸਵਿੰਦਰ ਸਿੰਘ ਬਰਿਆਣਾ ਜਲੰਧਰ, ਕਾਕਾ ਜਸਵਿੰਦਰ ਸਿੰਘ ਦੁਬਈ, ਜਗਦੀਸ਼ ਜੱਗਾ, ਵਿਨੋਦ ਜਿੰਦਲ, ਅਸ਼ੋਕ ਸਚਦੇਵਾ, ਪ੍ਰੋ. ਸੁਮੇਰ ਸਿੰਘ ਸੀੜਾ, ਵਿਕਰਮਜੀਤ ਡਕਾਲਾ, ਹਰਵਿੰਦਰ ਸਿੰਘ ਹਰਪਾਲਪੁਰ, ਸੁਰਿੰਦਰ ਸਿੰਘ ਜਿੰਦਲਪੁਰ , ਬਲਜੀਤ ਸਿੰਘ ਭੁੱਟਾ, ਜਸਪਾਲ ਸਿੰਘ ਗੰਗਰੋਲੀ ਜਿਲਾ ਪ੍ਰਧਾਨ ਭਾਜਪਾ ਹਾਜ਼ਰ ਹੋ ਕੇ ਸਾਰਿਆਂ ਨੇ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ। ਇਨ੍ਹਾਂ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਨ ਚੁੱਘ, ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਮੇਤ ਵੱਖ ਵੱਖ ਸੰਸਥਾਵਾਂ ਤੇ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਤੋਂ ਇਲਾਵਾ ਕੈਪਟਨ ਖੁਸ਼ਵੰਤ ਸਿੰਘ, ਤਰਲੋਚਨ ਸਿੰਘ ਭਰਾ, ਬਲਜੀਤ ਸਿੰਘ ਭਤੀਜਾ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਭਤੀਜਾ, ਸਿਮਰਨਜੀਤ ਸਿੰਘ ਚੰਦੂਮਾਜਰਾ ਭਤੀਜਾ ਹਾਜ਼ਰ ਹੋਏ।