ਦੇਸ਼ ਭਗਤ ਯੂਨੀਵਰਸਿਟੀ ਦੀ ਚਮਨਪ੍ਰੀਤ ਕੌਰ ਬਣੀ ਏਐੱਨਓ
ਦੇਸ਼ ਭਗਤ ਯੂਨੀਵਰਸਿਟੀ ਦੀ ਚਮਨਪ੍ਰੀਤ ਕੌਰ ਐਨਸੀਸੀ ਯੂਨਿਟ 1 ਪੀਬੀ ਨੇਵਲ ਯੂਨਿਟ, ਨਯਾ ਨੰਗਲ ਦੀ ਬਣੀ ਏਐਨਓ
Publish Date: Mon, 20 Jan 2025 04:57 PM (IST)
Updated Date: Tue, 21 Jan 2025 04:04 AM (IST)
ਦੇਸ਼ ਭਗਤ ਯੂਨੀਵਰਸਿਟੀ ਦੀ ਚਮਨਪ੍ਰੀਤ ਕੌਰ ਬਣੀ ਏਐੱਨਓ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਦੀ ਨੇਵੀ ਵਿੰਗ ਦੀ ਚੀਫ ਟਰੇਨਿੰਗ ਅਫਸਰ (ਸੀਟੀਓ) ਸਬ ਲੈਫਟੀਨੈਂਟ ਚਮਨਪ੍ਰੀਤ ਕੌਰ ਨੂੰ ਐਨਸੀਸੀ ਯੂਨਿਟ 1 ਪੀਬੀ ਨੇਵਲ ਯੂਨਿਟ, ਨਯਾ ਨੰਗਲ ਦੀ ਐਸੋਸੀਏਟ ਐਨਸੀਸੀ ਅਫਸਰ (ਏਐਨਓ) ਨਿਯੁਕਤ ਕੀਤਾ ਗਿਆ ਹੈ। ਇਹ ਮਹੱਤਵਪੂਰਨ ਪ੍ਰਾਪਤੀ ਅਫਸਰ ਸਿਖਲਾਈ ਅਕੈਡਮੀ (ਓਟੀਏ), ਗਵਾਲੀਅਰ ਵਿਖੇ ਸਖ਼ਤ 75-ਦਿਨ ਪ੍ਰੀ-ਕਮਿਸ਼ਨਡ ਰੈਗੂਲਰ ਕੋਰਸ (ਪੀਆਰਸੀਐਨ) ਦੌਰਾਨ ਉਸ ਦੀ ਮਿਸਾਲੀ ਕਾਰਗੁਜ਼ਾਰੀ ਤੋਂ ਬਾਅਦ ਆਈ ਹੈ। ਚਮਨਪ੍ਰੀਤ ਕੌਰ ਦੇ ਸਮਰਪਣ ਅਤੇ ਸਿਖਲਾਈ ਪ੍ਰੋਗਰਾਮ ਦੌਰਾਨ ਬੇਮਿਸਾਲ ਪ੍ਰਦਰਸ਼ਨ ਨੇ ਉਸ ਨੂੰ ਇਹ ਵੱਕਾਰੀ ਭੂਮਿਕਾ ਪ੍ਰਾਪਤ ਕੀਤੀ ਹੈ। ਖਾਸ ਤੌਰ ’ਤੇ ਉਸਨੇ ਥਰੋਬਾਲ ਮੁਕਾਬਲਿਆਂ ਵਿਚ ਸਿਲਵਰ ਮੈਡਲ ਪ੍ਰਾਪਤ ਕੀਤਾ ਤੇ ਬੌਧਿਕ ਸੰਪੱਤੀ (ਆਈਪੀ), ਯੋਗਾ ਸੈਸ਼ਨਾਂ, ਰਾਸ਼ਟਰੀ ਏਕਤਾ ਜਾਗਰੂਕਤਾ ਪ੍ਰੋਗਰਾਮ (ਅਨਆਈਏਪੀ) ਫਾਇਰਿੰਗ ਸਿਖਲਾਈ ਅਤੇ ਕਈ ਨੇਵਲ ਆਊਟਡੋਰ ਗਤੀਵਿਧੀਆਂ ’ਤੇ ਲੈਕਚਰਾਂ ’ਚ ਯੋਗਦਾਨ ਪਾਇਆ। ਇਸ ਪ੍ਰਾਪਤੀ ਤੋਂ ਬਾਅਦ ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿਖੇ ਵਾਪਸ ਪਹੁੰਚਣ ’ਤੇ ’ਵਰਸਿਟੀ ਲੀਡਰਸ਼ਿਪ ਵੱਲੋਂ ਚਮਨਪ੍ਰੀਤ ਕੌਰ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਸ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਚਾਂਸਲਰ ਡਾ: ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ: ਤਜਿੰਦਰ ਕੌਰ, ਚਾਂਸਲਰ ਦੇ ਸਲਾਹਕਾਰ ਡਾ. ਵਰਿੰਦਰ ਸਿੰਘ, ਵਾਈਸ ਪ੍ਰੈਜ਼ੀਡੈਂਟ ਡਾ. ਹਰਸ਼ ਸਦਾਵਰਤੀ, ਸੀਟੀਓ ਆਰਮੀ ਵਿੰਗ ਡਾ. ਅਜੈਪਾਲ ਸਿੰਘ, ਸੀਟੀਓ ਏਅਰ ਵਿੰਗ ਗੁਰਜੀਤ ਸਿੰਘ ਪੰਧੇਰ ਨੇ ਇਸ ਪ੍ਰਾਪਤੀ ਲਈ ਖੁਸ਼ੀ ਦਾ ਪ੍ਰਗਟਾਵਾ ਕੀਤਾ। ਚਮਨਪ੍ਰੀਤ ਕੌਰ ਨੂੰ ਵਧਾਈ ਦਿੰਦਿਆਂ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਇਹ ਦੇਸ਼ ਭਗਤ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ।