ਨਾਕਾਬੰਦੀ ਕਰਕੇ 7 ਜੁਗਾੜੂ ਰੇਹੜੀਆਂ ਕੀਤੀਆਂ ਜ਼ਬਤ
ਨਾਕਾਬੰਦੀ ਕਰਕੇ 7 ਜੁਗਾੜੂ ਰੇਹੜੀਆਂ ਕੀਤੀਆਂ ਜਬਤ
Publish Date: Wed, 22 Apr 2026 06:19 PM (IST)
Updated Date: Wed, 22 Apr 2026 06:22 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਟਰੈਫਿਕ ਪੁਲਿਸ ਰਾਜਪੁਰਾ ਨੇ ਹਾਈਕੋਰਟ ਦੇ ਹੁਕਮਾਂ ਤਹਿਤ ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਪੀ ਟਰੈਫਿਕ ਹਰਿੰਦਰ ਸਿੰਘ ਮਾਨ, ਡੀਐੱਸਪੀ ਟਰੈਫਿਕ ਪੁਨੀਤ ਸਿੰਘ ਚਹਿਲ ਦੀ ਅਗਵਾਈ ਹੇਠ ਦੋ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰਕੇ 7 ਜੁਗਾੜੂ ਰੇਹੜੀਆਂ ਨੂੰ ਜ਼ਬਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਟਰੈਫਿਕ ਪੁਲਿਸ ਰਾਜਪੁਰਾ ਦੇ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਾਈਕੋਰਟ ਦੇ ਹੁਕਮਾਂ ਅਨੁਸਾਰ ਕਾਰਵਾਈ ਕਰਦਿਆਂ ਹੋਇਆਂ ਏਐਸਆਈ ਸਤੀਸ਼ ਕੁਮਾਰ, ਏਐਸਆਈ ਤਜਿੰਦਰਪਾਲ ਅਤੇ ਹੋਲਦਾਰ ਨਰਿੰਦਰ ਸਿੰਘ ਦੇ ਨਾਲ ਰਾਜਪੁਰਾ ਦੇ ਗਗਨ ਚੌਂਕ ਅਤੇ ਅਨਾਜ ਮੰਡੀ ਦੇ ਨੇੜੇ ਨਾਕਾਬੰਦੀ ਕਰਕੇ 7 ਜੁਗਾੜੂ ( ਮੋਡੀਫਾਈ ਕੀਤੀਆਂ) ਰੇਹੜੀਆਂ ਨੂੰ ਜ਼ਬਤ ਕੀਤਾ ਗਿਆ। ਜੁਗਾੜੂ ਰੇਹੜੀਆਂ ਦੇ ਮਾਲਕ ਆਪਣੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਾਗਜ਼ਾਤ ਵੀ ਨਹੀਂ ਦਿਖਾ ਸਕੇ। ਟਰੈਫਿਕ ਇੰਚਾਰਜ ਗੁਰਬਚਨ ਸਿੰਘ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਤਹਿਤ ਰਾਜਪੁਰਾ ਸ਼ਹਿਰ ਦੀਆਂ ਸੜਕਾਂ ’ਤੇ ਕਿਸੇ ਵੀ ਤਰ੍ਹਾਂ ਦੀ ਜੁਗਾੜੂ ਰੇਹੜੀ ਨੂੰ ਚਲਾਉਣ ਅਤੇ ਹੋਰ ਕਿਸੇ ਵੀ ਤਰ੍ਹਾਂ ਦਾ ਮਾਲ ਦੀ ਢੋਆ ਢੁਆਈ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਪਰ ਇਸ ਮਨਾਹੀ ਦੇ ਬਾਵਜੂਦ ਵੀ ਦੇਖਿਆ ਗਿਆ ਕਿ ਜੁਗਾੜੂ ਰੇਹੜੀਆਂ ਸੜਕਾਂ ’ਤੇ ਸ਼ਰੇਆਮ ਚਲਦੀਆਂ ਹੋਣ ਕਾਰਨ ਜਿੱਥੇ ਆਵਾਜਾਈ ’ਚ ਵਿਘਨ ਪਾਉਂਦੀਆਂ ਹਨ ਉੱਥੇ ਆਮ ਲੋਕਾਂ ਦੇ ਜਾਨ ਵੀ ਖਤਰੇ ’ਚ ਪਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਜੁਗਾੜੂ ਰੇਹੜੀ ਨੂੰ ਸੜਕਾਂ ਦੇ ਉੱਤੇ ਨਹੀਂ ਘੁਮਾ ਸਕਦਾ। ਜੇਕਰ ਆਉਂਦੇ ਦਿਨਾਂ ’ਚ ਫਿਰ ਵੀ ਕੋਈ ਵਿਅਕਤੀ ਜੁਗਾੜੂ ਰੇੜੀ ਦੇ ਨਾਲ ਸਮਾਨ ਦੀ ਢੋਆ ਢੁਆਈ ਤੇ ਚਲਾਉਂਦਾ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਟਰੈਫਿਕ ਨਿਯਮਾਂ ਦੇ ਤਹਿਤ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ।