ਟਰੈਫਿਕ ਪੁਲਿਸ ਨੇ 15 ਵਾਹਨ ਚਾਲਕਾਂ ਦੇ ਕੱਟੇ ਚਲਾਨ
ਟਰੈਫਿਕ ਪੁਲਿਸ ਰਾਜਪੁਰਾ ਨੇ ਰਾਜਪੁਰਾ ਗਗਨ ਚੌਂਕ ਸਮੇਤ ਹੋਰਨਾਂ ਥਾਵਾਂ ਤੇ ਨਾਕਾਬੰਦੀ ਕਰਕੇ ਕਮਰਸ਼ੀਅਲ ਵਰਤੋਂ ਵਾਲੀਆਂ ਟਰੈਕਟਰ ਟਰਾਲੀਆਂ ਸਣੇ ਗਲਤ ਪਾਰਕਿੰਗ ਵਾਲੀਆਂ ਕਾਰਾਂ ਦੇ ਕੁੱਲ 15 ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ।
Publish Date: Wed, 27 May 2026 06:27 PM (IST)
Updated Date: Wed, 27 May 2026 06:28 PM (IST)

ਐੱਚਐੱਸ ਸੈਣੀ•, ਪੰਜਾਬੀ ਜਾਗਰਣ•, ਰਾਜਪੁਰਾ : ਟਰੈਫਿਕ ਪੁਲਿਸ ਰਾਜਪੁਰਾ ਨੇ ਰਾਜਪੁਰਾ ਗਗਨ ਚੌਂਕ ਸਮੇਤ ਹੋਰਨਾਂ ਥਾਵਾਂ ਤੇ ਨਾਕਾਬੰਦੀ ਕਰਕੇ ਕਮਰਸ਼ੀਅਲ ਵਰਤੋਂ ਵਾਲੀਆਂ ਟਰੈਕਟਰ ਟਰਾਲੀਆਂ ਸਣੇ ਗਲਤ ਪਾਰਕਿੰਗ ਵਾਲੀਆਂ ਕਾਰਾਂ ਦੇ ਕੁੱਲ 15 ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ। ਜਾਣਕਾਰੀ ਦੇ ਅਨੁਸਾਰ ਟਰੈਫਿਕ ਪੁਲਿਸ ਰਾਜਪੁਰਾ ਦੇ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਵੱਲੋਂ ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸਪੀ ਟਰੈਫਿਕ ਹਰਿੰਦਰ ਸਿੰਘ ਮਾਨ ਅਤੇ ਡੀਐੱਸਪੀ ਟਰੈਫਿਕ ਪੁਨੀਤ ਸਿੰਘ ਚਹਿਲ ਦੀ ਅਗਵਾਈ ਹੇਠ ਪੁਲਿਸ ਪਾਰਟੀ ਏਐੱਸਆਈ ਗੁਰਨਾਮ ਸਿੰਘ ਅਤੇ ਏਐੱਸਏ ਗੁਰਮੀਤ ਸਿੰਘ ਸਣੇ ਗਗਨ ਚੌਕ ਨੇੜੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਪੰਜ ਟਰੈਕਟਰ ਟਰਾਲੀਆਂ ਜਿਨਾਂ ਦੀ ਮਾਲ ਦੀ ਢੋਆ ਢੁਆਈ ਕਰਕੇ ਕਮਰਸ਼ੀਅਲ ਤੌਰ ਤੇ ਵਰਤੋ ਕੀਤੀ ਜਾ ਰਹੀ ਸੀ ਦੇ ਚਲਾਨ ਕੱਟੇ ਗਏ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ’ਤੇ ਗਲਤ ਪਾਰਕਿੰਗ ਕਰਕੇ ਖੜ੍ਹੀਆਂ 10 ਕਾਰ ਚਾਲਕਾਂ ਦੇ ਚਲਾਨ ਕੱਟੇ ਗਏ। ਟਰੈਫਿਕ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਟਰੈਫਿਕ ਨਿਯਮਾਂ ਦੀ ਪਾਲਨਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਉਹਨਾਂ ਦੱਸਿਆ ਕਿ ਰਾਜਪੁਰਾ ਟਾਊਨ ਵਿਖੇ ਟਾਹਲੀ ਵਾਲਾ ਚੌਕ ਦੇ ਬਿਲਕੁਲ ਨਾਲ ਪਾਰਕਿੰਗ ਬਣਾਈ ਹੋਈ। ਜੇਕਰ ਕੋਈ ਵਿਅਕਤੀ ਆਪਣੇ ਪਰਿਵਾਰ ਸਣੇ ਬਾਜ਼ਾਰ ’ਚ ਖਰੀਦ ਫਰੋਖਤ ਕਰਨ ਜਾਂਦਾ ਹੈ ਤਾਂ ਉਹ ਆਪਣੀ ਕਾਰ ਨਿਰਧਾਰਿਤ ਕਾਰ ਪਾਰਕਿੰਗ ਦੇ ਵਿੱਚ ਖੜੀ ਕਰੇ। ਜੇਕਰ ਕਾਰਾਂ ਸਮੇਤ ਹੋਰ ਵਾਹਨ ਸੜਕ ਕਿਨਾਰੇ ਗਲਤ ਪਾਰਕਿੰਗ ਕਰਕੇ ਖੜ੍ਹੇ ਪਾਏ ਗਏ ਤਾਂ ਉਨ੍ਹਾਂ ਦੇ ਖ਼ਿਲਾਫ਼ ਟਰੈਫਿਕ ਆਵਾਜਾਈ ਵਿਚ ਵਿਘਨ ਪਾਉਣ ਦੇ ਚਲਦਿਆਂ ਚਲਾਨ ਕੱਟੇ ਜਾਣਗੇ। ਉਨ੍ਹਾਂ ਵੱਲੋਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਵਾਜਾਈ ਨਿਯਮਾਂ ਦੀ ਪਾਲਣਾ ਕਰਦੇ ਹੋਏ ਟਰੈਕ ਪੁਲਿਸ ਦਾ ਸਾਥ ਦੇਣ।