ਚੇਅਰਮੈਨ ਰਣਜੀਤ ਪਨਾਗ ਤੇ ਵਾਇਸ ਚੇਅਰਪਰਸਨ ਸਿਮਰਨਪ੍ਰੀਤ ਕੌਰ ਨੇ ਅਹੁਦਾ ਸੰਭਾਲਿਆ
ਚੇਅਰਮੈਨ ਰਣਜੀਤ ਸਿੰਘ ਪਨਾਗ ਅਤੇ ਵਾਇਸ ਚੇਅਰਪਰਸਨ ਸਿਮਰਨਪ੍ਰੀਤ ਕੌਰ ਨੇ ਆਹੁਦਾ ਸੰਭਾਲਿਆ
Publish Date: Tue, 24 Mar 2026 07:02 PM (IST)
Updated Date: Tue, 24 Mar 2026 07:04 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਅੱਜ ਬਲਾਕ ਸੰਮਤੀ ਅਮਲੋਹ ਦੇ ਨਵਨਿਯੁਕਤ ਚੇਅਰਮੈਨ ਰਣਜੀਤ ਸਿੰਘ ਪਨਾਗ ਅਤੇ ਵਾਇਸ ਚੇਅਰਪਰਸਨ ਸਿਮਰਨਪ੍ਰੀਤ ਕੌਰ ਦੀ ਤਾਜਪੋਸ਼ੀ ਸਮਾਗਮ ਸੰਮਤੀ ਦਫ਼ਤਰ ਅਮਲੋਹ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਕੇ ਕਰਵਾਇਆ ਗਿਆ। ਉਪਰੰਤ ਕੀਰਤਨੀ ਜੱਥੇ ਵੱਲੋਂ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਹਾਜ਼ਰੀ ਵਿੱਚ ਰਣਜੀਤ ਸਿੰਘ ਪਨਾਗ ਅਤੇ ਸਿਮਰਨਪ੍ਰੀਤ ਕੌਰ ਨੇ ਆਪੋ ਆਪਣੇ ਅਹੁੱਦੇ ਸੰਭਾਲੇ। ਵਿਧਾਇਕ ਗੈਰੀ ਬੜਿੰਗ ਵੱਲੋਂ ਦੋਵੇਂ ਅਹੁਦੇਦਾਰਾਂ ਦਾ ਮੂੰਹ ਮਿੱਠਾ ਕਰਵਾ ਕੇ ਮੁਬਾਰਕਬਾਦ ਦਿੱਤੀ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਰਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ਿੰਗਾਰਾ ਸਿੰਘ ਸਲਾਣਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਨਦੀਪ ਕੌਰ ਗਰੇਵਾਲ, ਸੀਨੀਅਰ ਆਗੂ ਪ੍ਰਤਾਪ ਸਿੰਘ ਬੈਣੀ, ਦਰਸ਼ਨ ਸਿੰਘ ਚੀਮਾ, ਜ਼ਿਲ੍ਹਾ ਯੋਜਨਾ ਬੋਰਡ ਮੋਗਾ ਦੇ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ,ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਸਿਕੰਦਰ ਸਿੰਘ ਗੋਗੀ, ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਕੋਆਰਡੀਨੇਟਰ ਓਂਕਾਰ ਸਿੰਘ ਚੌਹਾਨ, ਹਲਕਾ ਕੋਆਰਡੀਨੇਟਰ ਇਕਬਾਲ ਸਿੰਘ ਰਾਏ, ਹਲਕਾ ਸੰਗਠਨ ਇੰਚਾਰਜ ਅਵਤਾਰ ਮੁਹੰਮਦ ਟੈਣੀ, ਬੀਡੀਪੀਓ ਚੰਦ ਸਿੰਘ, ਪੰਚਾਇਤ ਅਫ਼ਸਰ ਬਲਪਿੰਦਰ ਸਿੰਘ, ਅੰਮ੍ਰਿਤ ਬੁੱਗਾ ਸਰਪੰਚ ਬੁੱਗਾ ਕਲਾਂ, ਚਰਨਜੀਤ ਸਿੰਘ ਚੰਨੀ ਸਰਪੰਚ ਨੂਰਪੁਰਾ, ਪਰਵਿੰਦਰ ਸਿੰਘ ਰਾਜੂ ਸਰਪੰਚ ਖਨਿਆਣ,ਯਾਦਵਿੰਦਰ ਲੱਖੀ ਪਹਿਲਵਾਨ ਸਲਾਣਾ, ਬਲਾਕ ਸੰਮਤੀ ਮੈਂਬਰ ਕਰਮਜੀਤ ਕੌਰ ਸ਼ੇਰਗਿੱਲ , ਹਰਜੀਤ ਕੌਰ, ਰਤਨ ਲਾਲ, ਮਨਿੰਦਰ ਸਿੰਘ ਭੱਟੋ, ਹਰਜਿੰਦਰ ਸਿੰਘ ਰੰਘੇੜੀ ਕਲਾ, ਲਖਵੀਰ ਸਿੰਘ ਸਰਪੰਚ ਬਰੀਮਾ, ਜਗਦੀਪ ਸਿੰਘ ਜਿੰਮੀ ਸਰਪੰਚ ਲਾਡਪੁਰ, ਹਰਦੀਪ ਸਿੰਘ ਸਰਪੰਚ ਮਛਰਾਏ ਖੁਰਦ , ਲਖਵੀਰ ਸਿੰਘ ਲੱਖਾ ਸਰਪੰਚ ਦੀਵਾ , ਗੁਰਮੀਤ ਸਿੰਘ ਗੋਬਿੰਦਗੜ੍ਹ,ਯਾਦਵਿੰਦਰ ਸਿੰਘ ਮਾਨਗੜ੍ਹ, ਸੁਖਚੈਨ ਸਿੰਘ ਦੀਵਾ, ਐਡਵੋਕੇਟ ਕਮਲਪ੍ਰੀਤ ਸਿੰਘ ਮਾਨ, ਤਰਨਦੀਪ ਸਿੰਘ ਬਦੇਸ਼ਾਂ,ਸੇਵਾ ਮੁਕਤ ਸੈਕਟਰੀ ਸੁਰਜੀਤ ਸਿੰਘ ਚੀਮਾ ਆਦਿ ਹਾਜ਼ਰ ਸਨ।