ਨਵ ਨਿਯੁਕਤ ਚੇਅਰਮੈਨ ਤੇ ਉੱਪ ਚੇਅਰਮੈਨ ਨੂੰ ਦਿੱਤੀ ਮੁਬਾਰਕ
ਨਵ ਨਿਯੁਕਤ ਚੇਅਰਮੈਨ ਤੇ ਉੱਪ ਚੇਅਰਮੈਨ ਨੂੰ ਦਿੱਤੀ ਮੁਬਾਰਕ
Publish Date: Fri, 13 Mar 2026 06:19 PM (IST)
Updated Date: Fri, 13 Mar 2026 06:21 PM (IST)
ਮਹਿੰਦਰਪਾਲ ਬੱਬੀ, ਪੰਜਾਬੀ ਜਾਗਰਣ, ਭਾਦਸੋਂ : ਨਾਭਾ ਬਲਾਕ ਸੰਮਤੀ ਦੇ ਚੇਅਰਪਰਸਨ ਤੇ ਉੱਪ ਚੇਅਰਮੈਨ ਦੀ ਨਿਯੁਕਤੀ ਉਪਰੰਤ ਭਾਦਸੋਂ ਦੇ ਆਪ ਆਗੂਆਂ ਵੱਲੋਂ ਚੇਅਰਪਰਸਨ ਬਣੀ ਯੂਥ ਵੈਲਫੇਅਰ ਦੇ ਡਾਇਰੈਕਟਰ ਤੇਜਿੰਦਰ ਸਿੰਘ ਖਹਿਰਾ ਦੀ ਸੁਪਤਨੀ ਅਮਨਦੀਪ ਕੌਰ ਅਤੇ ਉੱਪ ਚੇਅਰਮੈਨ ਭੁਪਿੰਦਰ ਸਿੰਘ ਕੱਲਰਮਾਜਰੀ ਦਾ ਸਵਾਗਤ ਕੀਤਾ ਗਿਆ। ਆਗੂਆਂ ਨੇ ਚੇਅਰਪਰਸਨ ਅਮਨਦੀਪ ਕੌਰ ਦੇ ਪਤੀ ਤੇਜਿਦਰ ਖਹਿਰਾ ਤੇ ਉਨ੍ਹਾਂ ਦੀ ਨਵ ਨਿਯੁਕਤ ਪਤਨੀ ਨੂੰ ਗੁਲਦਸਤਾ ਭੇਂਟ ਕੀਤਾ । ਇਸ ਮੌਕੇ ਚੇਅਰਪਰਸਨ ਅਮਨਦੀਪ ਕੌਰ ਖਹਿਰਾ ਤੇ ਉੱਪ ਚੇਅਰਮੈਨ ਭੁਪਿੰਦਰ ਸਿੰਘ ਕੱਲਰਮਾਜਰੀ ਨੇ ਕਿਹਾ ਕਿ ਜੋ ਡਿਊਟੀ ਉਨਾਂ ਨੂੰ ਸੌਂਪੀ ਗਈ ਹੈ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਨਾਭਾ ਹਲਕੇ ਦੇ ਵਿਕਾਸ ਵਿਚ ਆਪ ਸਰਕਾਰ ਨੇ ਕੋਈ ਕਸਰ ਨਹੀ ਛੱਡੀ। ਆਗੂਆਂ ਵਿਚ ਆੜ੍ਹਤੀਆ ਐਸ਼ੋਸੀਏਸ਼ਨ ਭਾਦਸੋਂ ਦੇ ਪ੍ਰਧਾਨ ਸੈਂਕੀ ਸਿੰਗਲਾ, ਆਪ ਆਗੂ ਸੋਨੂ ਸੂਦ, ਆਪ ਆਗੂ ਲਾਡੀ ਖੱਟੜਾ, ਬਲਾਕ ਪ੍ਰਧਾਨ ਕਮਲਪ੍ਰੀਤ ਸਿੰਘ ਆਦਿ ਸ਼ਾਮਲ ਹਨ।