ਐਲਪੀਜੀ ਦੀ ਕਿੱਲਤ ਲਈ ਕੇਂਦਰ ਦੀਆਂ ਨੀਤੀਆਂ ਜ਼ਿੰਮੇਵਾਰ : ਚੌਹਾਨ
ਐਲਪੀਜੀ ਦੀ ਕਿੱਲਤ ਲਈ ਕੇਂਦਰ ਦੀਆਂ ਨੀਤੀਆਂ ਜ਼ਿੰਮੇਵਾਰ : ਚੌਹਾਨ
Publish Date: Mon, 16 Mar 2026 05:21 PM (IST)
Updated Date: Mon, 16 Mar 2026 05:25 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਘੋਲ : ਸਾਬਕਾ ਐੱਸਐੱਮਓ ਤੇ ਕਾਂਗਰਸੀ ਆਗੂ ਡਾ. ਨਰੇਸ਼ ਚੌਹਾਨ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਘਰੇਲੂ ਗੈਸ ਦੀ ਘਾਟ ਅਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਦਾ ਖ਼ਤਰਾ ਉਭਰਿਆ ਹੈ। ਇਰਾਨੀ ਆਗੂ ਖ਼ੁਮੈਨੀ ਦੀ ਮੌਤ ਉਪਰੰਤ ਮੋਦੀ ਸਰਕਾਰ ਵੱਲੋਂ ਕੋਈ ਬਿਆਨ ਨਾ ਜਾਰੀ ਕਰਨ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਸਾਡੀ ਵਿਦੇਸ਼ ਨੀਤੀ ਦੇ ਬਿਲਕੁਲ ਉਲਟ ਹੈ। ਉਨ੍ਹਾਂ ਯੂਐੱਨ ਸਕਿਉਰਿਟੀ ਕੌਂਸਲ ਵਿਚ ਵੋਟ ਦੀ ਅਹਿਮੀਅਤ ਨੂੰ ਨਜ਼ਰਅੰਦਾਜ਼ ਕਰਨ ਦਾ ਵੀ ਜ਼ਿਕਰ ਕੀਤਾ। ਵਿਦੇਸ਼ ਨੀਤੀ ਦੇ ਜਾਣਕਾਰਾਂ ਅਨੁਸਾਰ ਭਾਰਤ ਨੂੰ ਰੂਸ ਤੇ ਇਰਾਨ ਨਾਲ ਚੰਗੇ ਸੰਬੰਧਰੱਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਰੂਸ ਵੱਲੋਂ ਬਹੁਤ ਸਸਤਾ ਡੀਜ਼ਲ ਮਿਲਣ ਦੇ ਬਾਵਜੂਦ ਮੋਦੀ ਸਰਕਾਰ ਨੇ ਅਮਰੀਕਾ ਦੇ ਦਬਾਅ ਹੇਠ ਗੋਡੇ ਟੇਕ ਦਿੱਤੇ ਹਨ।