ਟਰਾਂਸਫਾਰਮਰਾਂ ਤੇ ਪਸ਼ੂਆਂ ਦੀ ਚੋਰੀ ਦੇ ਮਾਮਲੇ ਵਧੇ : ਚਨਾਰਥਲ
ਟਰਾਂਸਫਾਰਮਰਾਂ ਅਤੇ ਪਸ਼ੂਆਂ ਦੀ ਚੋਰੀ ਦੇ ਮਾਮਲੇ ਵਧ ਰਹੇ ਪਰ ਪੁਲਿਸ ਚੁੱਪ : ਚਨਾਰਥਲ
Publish Date: Fri, 20 Mar 2026 07:24 PM (IST)
Updated Date: Fri, 20 Mar 2026 07:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਹਰਿੰਦਰ ਸਿੰਘ ਚਨਾਰਥਲ ਨੇ ਕਿਹਾ ਹੈ ਕਿ ਪਿੰਡਾਂ ’ਚ ਪਸ਼ੂਆਂ ਦੀ ਚੋਰੀ ਲਗਾਤਾਰ ਵੱਧਦੀ ਜਾ ਰਹੀ ਹੈ। ਹਰ ਰੋਜ਼ ਕੋਈ ਨਾ ਕੋਈ ਨਵੀਂ ਖਬਰ ਹਰੇਕ ਪਿੰਡ ’ਚ ਪਸ਼ੂਆਂ ਦੀ ਚੋਰੀ ਦੀ ਮਿਲਦੀ ਹੈ ਦੂਜੇ ਪਾਸੇ ਖੇਤਾਂ ਵਿਚ ਜੋ ਸਿੰਚਾਈ ਵਾਲੀਆਂ ਮੋਟਰਾਂ ਹਨ ਉਨ੍ਹਾਂ ਦੇ ਟਰਾਂਸਫਾਰਮਰ, ਤਾਰਾਂ ਤੇ ਗਰਿੱਪ ਆਦਿ ਦੀ ਚੋਰੀ ਵੀ ਲਗਾਤਾਰ ਵਧਦੀ ਜਾ ਰਹੀ ਹੈ, ਕਿਸਾਨ ਬਹੁਤ ਹੀ ਪਰੇਸ਼ਾਨ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਪੁਲਿਸ ਪ੍ਰਸ਼ਾਸਨ ਨੇ ਚੁੱਪ ਧਾਰੀ ਹੋਈ ਹੈ, ਜਿਹੜੇ ਪਿੰਡ ਵਿਚ ਚੋਰ ਚੋਰੀ ਕਰਨ ਲਈ ਆਉਂਦੇ ਹਨ ਤਾਂ ਘੱਟੋ ਘੱਟ ਦਸ ਮੋਟਰਾਂ ਦਾ ਸਮਾਨ ਖੋਲ੍ਹ ਕੇ ਲੈ ਜਾਂਦੇ ਹਨ। ਇਕ ਕਿਸਾਨ ਦਾ ਇਕ ਮੋਟਰ ਦਾ ਘੱਟੋ ਘੱਟ 10 ਹਜ਼ਾਰ ਦਾ ਨੁਕਸਾਨ ਹੋ ਜਾਂਦਾ ਹੈ ਜਿਸ ਕਿਸਾਨ ਦਾ ਟ੍ਰਾਂਸਫਾਰਮਰ ਚੋਰੀ ਹੋ ਜਾਂਦਾ ਉਸ ਨੂੰ ਬਿਜਲੀ ਦਫਤਰਾਂ ’ਚ ਖੱਜਲ-ਖੁਆਰ ਹੋਣਾ ਪੈਂਦਾ ਹੈ।