ਸਾਈਬਰ ਸੈੱਲ ਵੱਲੋਂ ਲੱਖਾਂ ਦੀ ਧੋਖਾਧੜੀ ਦੇ ਮਾਮਲੇ ’ਚ ਕੇਸ ਦਰਜ
ਸਾਈਬਰ ਸੈੱਲ ਵੱਲੋਂ ਲੱਖਾਂ ਦੀ ਧੋਖਾਧੜੀ ਦੇ ਮਾਮਲੇ ’ਚ ਕੇਸ ਦਰਜ
Publish Date: Thu, 30 Apr 2026 06:10 PM (IST)
Updated Date: Thu, 30 Apr 2026 06:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸਾਈਬਰ ਸੈੱਲ ਫਤਹਿਗੜ੍ਹ ਸਾਹਿਬ ਨੇ ਲੱਖਾਂ ਦੀ ਧੋਖਾਧੜੀ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਇਸ ਮਾਮਲੇ ਵਿਚ ਪੀੜਤ ਮਹਿਲਾ ਨੇ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਸੀ ਕਿ ਇਕ ਵਿਅਕਤੀ ਨੇ ਧੋਖੇ ਨਾਲ ਉਸ ਦੇ ਤੇ ਭਤੀਜੇ ਦੇ ਬੈਂਕ ਖਾਤਿਆਂ ਅਤੇ ਕਰੈਡਿਟ ਕਾਰਡਾਂ ਰਾਹੀਂ 15 ਲੱਖ 67 ਹਜ਼ਾਰ 300 ਰੁਪਏ ਆਪਣੇ ਖਾਤੇ ਵਿਚ ਟ੍ਰਾਂਸਫਰ ਕੀਤੇ ਹਨ। ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਸੇੱਲ ਵੱਲੋਂ ਰਵਿੰਦਰ ਖ਼ਾਨ ਵਾਸੀ ਪਿੰਡ ਲੂਲੋਂ ਖ਼ਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਦੀ ਜ਼ਿੰਮੇਵਾਰੀ ਸਹਾਇਕ ਥਾਣੇਦਾਰ ਲਛਮਣ ਸਿੰਘ ਨੂੰ ਸੌਂਪੀ ਦਿੱਤੀ ਹੈ।