ਦੁੱਧ ਉਤਪਾਦਨ ਸਹਿਕਾਰੀ ਸਭਾ ’ਚ ਲੱਖਾਂ ਦੀ ਹੇਰਾਫੇਰੀ, ਕੇਸ ਦਰਜ
ਦੁੱਧ ਉਤਪਾਦਨ ਸਹਿਕਾਰੀ ਸਭਾ ਵਿੱਚ ਲੱਖਾਂ ਦੀ ਹੇਰਾਫੇਰੀ ਦੇ ਮਾਮਲੇ ਵਿੱਚ ਕੇਸ ਦਰਜ
Publish Date: Fri, 24 Apr 2026 05:49 PM (IST)
Updated Date: Fri, 24 Apr 2026 05:52 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਤਿਹਗੜ੍ਹ ਸਾਹਿਬ : ਖੇੜੀ ਨੌਧ ਸਿੰਘ ਪੁਲਿਸ ਨੇ ਇਕ ਦੁੱਧ ਉਤਪਾਦਨ ਸਹਿਕਾਰੀ ਸਭਾ ’ਚ ਲੱਖਾਂ ਰੁਪਏ ਦੀ ਹੇਰਾਫੇਰੀ ਦੇ ਮਾਮਲੇ ’ਚ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਇਹ ਕਾਰਵਾਈ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਫਤਹਿਗੜ੍ਹ ਸਾਹਿਬ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਕੀਤੀ ਗਈ ਹੈ। ਸ਼ਿਕਾਇਤ ਅਨੁਸਾਰ ਸਾਲ 2021-2022 ਦੌਰਾਨ ਦੀ ਧੂੰਦਾ ਦੁੱਧ ਉਤਪਾਦਨ ਸਹਿਕਾਰੀ ਸਭਾ ਲਿਮਿਟਡ ’ਚ 7 ਲੱਖ 59 ਹਜ਼ਾਰ 948 ਰੁਪਏ ਦੀ ਵਿੱਤੀ ਹੇਰਾਫੇਰੀ ਪਾਈ ਗਈ ਸੀ। ਮਾਮਲੇ ਦੀ ਪੜਤਾਲ ਡੀਐਸਪੀ ਹੈੱਡਕੁਆਰਟਰ ਫਤਹਿਗੜ੍ਹ ਸਾਹਿਬ ਵੱਲੋਂ ਕੀਤੀ ਗਈ। ਪੜਤਾਲੀਆ ਅਫਸਰ ਨੇ ਆਪਣੀ ਜਾਂਚ ਰਿਪੋਰਟ ਵਿਚ ਨਰਿੰਦਰ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਸੀ। ਜਿਸ ਅਧਾਰ ’ਤੇ ਪੁਲਿਸ ਥਾਣਾ ਖੇੜੀ ਨੌਧ ਸਿੰਘ ’ਚ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਦੀ ਜਿੰਮੇਵਾਰੀ ਸਹਾਇਕ ਥਾਣੇਦਾਰ ਜਗਦੀਪ ਸਿੰਘ ਨੂੰ ਸੌਂਪੀ ਗਈ ਹੈ।