ਧੋਖਾਧੜੀ ਦੇ ਮਾਮਲੇ ’ਚ ਦੋ ਖ਼ਿਲਾਫ਼ ਪਰਚਾ ਦਰਜ
ਧੋਖਾਧੜੀ ਦੇ ਮਾਮਲੇ ’ਚ ਦੋ ਖ਼ਿਲਾਫ਼ ਪਰਚਾ ਦਰਜ਼
Publish Date: Wed, 11 Mar 2026 05:03 PM (IST)
Updated Date: Wed, 11 Mar 2026 05:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਇਕ ਪ੍ਰਸਿਧ ਵਪਾਰੀ ਨਾਲ ਧੋਖਾਧੜੀ ਕਰਨ ਦੇ ਮਾਮਲੇ ’ਚ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਕੌਸਲ ਕੁਮਾਰ ਮਿਸ਼ਰਾ ਵਾਸੀ ਮੰਡੀ ਗੋਬਿੰਦਗੜ੍ਹ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੀ ਮੰਡੀ ਗੋਬਿੰਦਗੜ੍ਹ ਵਿਖੇ ਈਸ਼ਾ ਸਟੀਲ ਰੋਲਿੰਗ ਮਿੱਲ ਨਾਮਕ ਫਰਮ ਹੈ ਲਖਨਊ ਦੀ ਇਕ ਫਰਮ ਤੋਂ ਰੇਲਵੇ ਦਾ ਮਾਲ ਲੋਹਾ ਖ਼ਰੀਦਣ ਦਾ ਸੌਦਾ ਕੀਤਾ ਸੀ। ਮਾਲ ਲੋਹਾ ਸਬੰਧੀ ਮੁਦੱਈ ਨੇ ਮੁਲਜ਼ਮਾਂ ਦੀ ਫਰਮ ਨੂੰ 1, 82, 89, 121 ਰੁਪਏ ਪਾ ਦਿੱਤੇ ਸਨ, ਜਿਸ ਵਿਚ ਮੁਲਜ਼ਮਾਂ ਨੇ 1, 54, 89, 588 ਰੁਪਏ ਦਾ ਮਾਲ ਭੇਜ ਦਿੱਤਾ ਪਰ 26, 99, 533 ਰੁਪਏ ਦਾ ਮਾਲ ਨਹੀਂ ਭੇਜਿਆ, ਸਗੋਂ ਮੁਦੱਈ ਨੂੰ ਕਥਿਤ ਤੌਰ ਤੇ ਇਕ ਜਾਅਲੀ ਈ-ਵੇਅ ਬਿਲ ਜ਼ਾਰੀ ਕਰ ਦਿੱਤਾ। ਮੁਦੱਈ ਵੱਲੋਂ ਮਾਲ ਮੰਗਵਾਉਣ ਜਾਂ ਪੈਸੇ ਵਾਪਸ ਕਰਨ - ਸਬੰਧੀ ਕਿਹਾ ਤਾਂ ਮੁਲਜ਼ਮਾਂ ਨੇ ਸਾਫ਼ ਮਨ੍ਹਾ ਕਰ ਦਿੱਤਾ। ਉਸ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਮਾਲ ਭੇਜਣ ਤਾਂ ਝਾਂਸਾ ਦੇ ਕੇ ਕਥਿਤ ਤੌਰ ’ਤੇ ਇਕ ਸਾਜ਼ਿਸ਼ ਤਹਿਤ 26, 99, 533 ਰੁਪਏ ਦੀ ਧੋਖਾਧੜੀ ਕੀਤੀ ਹੈ। ਪੁਲਿਸ ਨੇ ਸੰਤੋਸ਼ ਪ੍ਰਜਾਪਤੀ ਅਤੇ ਨਿਰਮਲ ਪ੍ਰਜਾਪਤੀ ਦੇ ਖ਼ਿਲਾਫ਼ ਪਰਚਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।